✕
  • ਹੋਮ

ਫੇਸਬੁੱਕ 'ਤੇ ਬੋਲ ਕੇ ਪਾਓ ਪੋਸਟ!

ਏਬੀਪੀ ਸਾਂਝਾ   |  05 Mar 2018 03:50 PM (IST)
1

ਫੇਸਬੁੱਕ ਦਾ ਕਹਿਣਾ ਹੈ ਕਿ ਇਸ ਫੀਚਰ ਕਾਰਨ ਵੱਧ ਤੋਂ ਵੱਧ ਲੋਕ ਆਪਣੀਆਂ ਗੱਲਾਂ ਫੇਸਬੁੱਕ ‘ਤੇ ਸ਼ੇਅਰ ਕਰ ਸਕਣਗੇ। ਟੈਸਟਿੰਗ ਤੋਂ ਬਾਅਦ ਇਸ ਨੂੰ ਪੂਰੀ ਦੁਨੀਆ ਵਿੱਚ ਸ਼ੁਰੂ ਕੀਤਾ ਜਾਵੇਗਾ।

2

ਫੇਸਬੁੱਕ ਅੱਜ-ਕੱਲ੍ਹ ਆਪਣੇ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਭਾਰਤ ਵਿੱਚ ਵੀ ਇਸ ਦੀ ਟੈਸਟਿੰਗ ਚੱਲ ਰਹੀ ਹੈ। ਇਸ ਆਪਸ਼ਨ ਰਾਹੀਂ ਫੇਸਬੁੱਕ ਯੂਜ਼ਰ ਆਪਣੀ ਆਵਾਜ਼ ਵਿੱਚ ਵੀ ਸਟੇਟਸ ਅਪਡੇਟ ਕਰ ਸਕਣਗੇ।

3

ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਫੇਸਬੁੱਕ ਜਲਦ ਹੀ ਭਾਰਤੀ ਗਾਹਕਾਂ ਨੂੰ ਨਵਾਂ ਤੋਹਫਾ ਦੇ ਸਕਦੀ ਹੈ।

4

ਫੇਸਬੁੱਕ ਪਿਛਲੇ ਕਾਫੀ ਟਾਈਮ ਤੋਂ ਕਈ ਵੱਡੇ ਬਦਲਾਅ ਕਰ ਰਹੀ ਹੈ। ਥੋੜੇ ਦਿਨ ਪਹਿਲਾਂ ਹੀ ਨਿਊਜ਼ ਫੀਡ ਵਿੱਚ ਬਦਲਾਅ ਕਰਦੇ ਹੋਏ ਖਬਰਾਂ ਵਿਖਾਉਣੀਆਂ ਘਟਾਈਆਂ ਗਈਆਂ ਹਨ।

5

ਫੇਸਬੁੱਕ ਦੇ ਇੱਕ ਅਫਸਰ ਨੇ ਦੱਸਿਆ, “ਅਸੀਂ ਸ਼ੁਰੂ ਤੋਂ ਹੀ ਇਸ ਕੋਸ਼ਿਸ਼ ਵਿੱਚ ਹਾਂ ਕਿ ਕਿਵੇਂ ਵੱਧ ਤੋਂ ਵੱਧ ਲੋਕ ਆਪਣੇ ਪਰਿਵਾਰ ਨਾਲ ਜੁੜ ਸਕਣ। ਵਾਈਸ ਕਲਿੱਪ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਨਵਾਂ ਆਪਸ਼ਨ ਦੇਵੇਗੀ। ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਇਹ ਕਦੋਂ ਤੋਂ ਸ਼ੁਰੂ ਹੋਵੇਗਾ।”

6

ਫੇਸਬੁੱਕ ਲੋਕਲ ਖਬਰਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੁੰਦਾ ਹੈ।

  • ਹੋਮ
  • Photos
  • ਖ਼ਬਰਾਂ
  • ਫੇਸਬੁੱਕ 'ਤੇ ਬੋਲ ਕੇ ਪਾਓ ਪੋਸਟ!
About us | Advertisement| Privacy policy
© Copyright@2025.ABP Network Private Limited. All rights reserved.