ਅਫਸਾਨਾ ਦੀ ਭੈਣ ਦੇ ਵਿਆਹ 'ਚ ਪਹੁੰਚੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ, ਤਸਵੀਰਾਂ ਆਈਆਂ ਸਾਹਮਣੇ
ਮਾਸਟਰ ਸਲੀਮ ਤੇ ਬੀ ਪ੍ਰਾਕ ਨੂੰ ਤੁਸੀਂ ਇਕੱਠਿਆਂ ਗਾਉਂਦਿਆਂ ਕਦੇ ਵੀ ਨਹੀਂ ਦੇਖਿਆ ਹੋਵੇਗਾ, ਪਰ ਇਸ ਸਟੇਜ 'ਤੇ ਦੋਵਾਂ ਦੀ ਜੁਗਲ ਬੰਦੀ ਦੇਖਣ ਨੂੰ ਮਿਲੀ।
ਇਥੇ ਇਕ ਮੇਲੇ ਦੀ ਸਟੇਜ ਤੋਂ ਵੱਧ ਕਲਾਕਾਰ ਇਸ ਸਟੇਜ 'ਤੇ ਪਹੁੰਚੇ। ਅਫਸਾਨਾ ਨੇ ਆਪਣੀ ਆਵਾਜ਼ ਦੇ ਨਾਲ ਆਪਣੇ ਫੈਨਜ਼ ਦੇ ਨਾਲ ਇੰਡਸਟਰੀ ਦੇ ਹੋਰਾਂ ਕਲਾਕਾਰਾਂ ਨੂੰ ਵੀ ਆਪਣਾ ਫੈਨ ਬਣਾਇਆ ਹੈ। ਤਾਂ ਹੀ ਤਾਂ ਅਫਸਾਨਾ ਦੀ ਖੁਸ਼ੀ ਮੌਕੇ ਇੰਨੇ ਸਾਰੇ ਕਲਾਕਾਰ ਵਿਆਹ 'ਚ ਸ਼ਾਮਿਲ ਹੋਏ।
ਅਫਸਾਨਾ ਦੀ ਭੈਣ ਦੇ ਵਿਆਹ 'ਚ ਸਿੱਧੂ ਮੂਸੇਵਾਲਾ ਵੀ ਪਹੁੰਚੇ।
ਇਨ੍ਹਾਂ ਸਭ ਨੇ ਮਿਲ ਵਿਆਹ ਵਾਲੇ ਦਿਨ 'ਚ ਹੋਰ ਰੌਣਕਾਂ ਲਾਉਣ ਲਈ ਆਪਣੀ-ਆਪਣੀ ਆਵਾਜ਼ 'ਚ ਸੁਰ ਲਗਾਏ।
ਅਫਸਾਨਾ ਖਾਨ ਦੀ ਭੈਣ ਦੇ ਵਿਆਹ ਮੌਕੇ ਪੰਜਾਬੀ ਇੰਡਸਟਰੀ 'ਚੋਂ ਸਬੀਰ ਜੱਸੀ, ਸੁਨੰਦਾ ਸ਼ਰਮਾ, ਕੌਰ ਬੀ, ਰੁਪਿੰਦਰ ਹਾਂਡਾ, ਜਾਨੀ ਤੇ ਸ਼੍ਰੀ ਬਰਾੜ ਨੇ ਸ਼ਿਰਕਤ ਕੀਤੀ।
ਕਲਾਕਾਰਾਂ ਨੂੰ ਲੋਕਾਂ ਦੇ ਵਿਆਹ ਤੇ ਪ੍ਰੋਗਰਾਮ ਲਗਾਉਂਦੇ ਤਾਂ ਦੇਖਿਆ ਹੀ ਜਾਂਦਾ ਹੈ, ਪਰ ਬਹੁਤ ਘਟ ਹੁੰਦਾ ਹੈ ਜਦ ਕਲਾਕਾਰਾਂ ਦੇ ਵਿਆਹ 'ਚ ਕਲਾਕਾਰ ਪਹੁੰਚਣ। ਅਜਿਹਾ ਹੀ ਕੁਝ ਹੋਇਆ ਹੈ ਅਫਸਾਨਾ ਖਾਨ ਦੀ ਭੈਣ ਰਮਨ ਖਾਨ ਦੇ ਵਿਆਹ 'ਤੇ।