ਸ਼ਤਾਬਦੀ ਰੇਲ ਦਾ ਮਾਲਕ ਪੰਜਾਬੀ ਕਿਸਾਨ

ਅਦਾਲਤ ਨੇ ਸਟੇਸ਼ਨ ਮਾਸਟਰ ਦੇ ਦਫ਼ਤਰ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ। ਸ਼ਾਮੀ ਸੱਤ ਵਜੇ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸਰਵਨ ਸ਼ਤਾਬਦੀ ਲੁਧਿਆਣਾ ਸਟੇਸ਼ਨ ਉੱਤੇ ਪਹੁੰਚੀ ਤਾਂ ਅਦਾਲਤ ਦੇ ਹੁਕਮਾਂ ਅਨੁਸਾਰ ਪੂਰੀ ਗੱਡੀ ਸੰਪੂਰਨ ਸਿੰਘ ਦੀ ਹੋ ਗਈ। ਇਸ ਮਾਮਲੇ ਅਦਾਲਤ ਵਿੱਚ ਰੇਲਵੇ ਆਪਣਾ ਜਵਾਬ 18 ਮਾਰਚ ਨੂੰ ਦੇਵੇਗਾ।
ਪਰ ਰੇਲਵੇ ਨੇ ਕਿਸਾਨ ਨੂੰ ਸਿਰਫ਼ 42 ਲੱਖ ਰੁਪਏ ਹੀ ਦਿੱਤੇ। ਕਿਸਾਨ ਸੰਪੂਰਨ ਸਿੰਘ ਇਹ ਮਾਮਲਾ ਅਦਾਲਤ 'ਚ ਲੈ ਗਿਆ ਅਤੇ ਅਦਾਲਤ ਨੇ ਰੇਲਵੇ ਨੂੰ ਮੁਆਵਜ਼ਾ ਰਾਸ਼ੀ ਦੇਣ ਦਾ ਆਦੇਸ਼ ਦਿੱਤਾ ਪਰ ਜਦੋਂ ਇਸ ਆਦੇਸ਼ ਨੂੰ ਵੀ ਮੰਨਿਆ ਗਿਆ ਤਾਂ ਅਦਾਲਤ ਨੇ ਪੂਰੀ ਰੇਲ ਹੀ ਸੰਪੂਰਨ ਸਿੰਘ ਦੇ ਹਵਾਲੇ ਕਰ ਦਿੱਤੀ।
ਮਾਮਲਾ ਚੰਡੀਗੜ੍ਹ-ਲੁਧਿਆਣਾ ਰੇਲਵੇ ਟਰੈਕ ਦੀ ਜ਼ਮੀਨ ਨੂੰ ਐਕਵਾਇਰ ਕਰਨ ਨਾਲ ਜੁੜਿਆ ਹੋਇਆ ਹੈ। ਕਟਾਣਾ ਪਿੰਡ ਦਾ ਰਹਿਣ ਵਾਲੇ ਕਿਸਾਨ ਸੰਪੂਰਨ ਸਿੰਘ ਦੀ ਜ਼ਮੀਨ ਇਸ ਲਈ ਐਕਵਾਇਰ ਕੀਤੀ ਗਈ ਸੀ ਅਤੇ ਇਸ ਦਾ ਮੁਆਵਜ਼ਾ ਇੱਕ ਕਰੋੜ 47 ਲੱਖ ਰੁਪਏ ਬਣਦਾ ਸੀ ਜੋ ਕਿ ਰੇਲਵੇ ਵੱਲੋਂ ਨਹੀਂ ਦਿੱਤਾ ਗਿਆ।
ਅਦਾਲਤ ਦੇ ਹੁਕਮ ਨੂੰ ਤਾਮੀਲ ਕਰਵਾਉਂਦੇ ਹੋਏ ਸਰਕਾਰੀ ਕਰਮੀਂ।
ਪੰਜਾਬ ਦਾ ਇੱਕ ਕਿਸਾਨ ਕਰੀਬ 80 ਕਿਲੋਮੀਟਰ ਦੀ ਰਫਤਾਰ ਨਾਲ ਦੌੜਨ ਵਾਲੀ ਸਰਵਨ ਸ਼ਤਾਬਦੀ ਰੇਲ ਅਤੇ ਰੇਲਵੇ ਸਟੇਸ਼ਨ ਦਾ ਮਾਲਕ ਬਣ ਗਿਆ ਹੈ