17 ਦਿਨਾਂ ਤੋਂ ਕੋਈ ਨਾ ਖਰੀਦਣ ਬਹੁੜਿਆ ਕਿਸਾਨਾਂ ਦੀ ਕਣਕ, 18ਵੇਂ ਦਿਨ ਕਿਸਾਨਾਂ ਨੇ ਕੀਤਾ ਐਕਸ਼ਨ
ਕਿਸਾਨਾਂ ਨੇ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
Download ABP Live App and Watch All Latest Videos
View In Appਇਸ ਮੌਕੇ ਕਿਸਾਨ ਜਗਮੇਲ ਸਿੰਘ ਤੇ ਰਵਿੰਦਰ ਸਿੰਘ ਰਵੀ ਨੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਮੰਡੀ ਵਿਚ ਰੁਲ ਰਹੇ ਹਾਂ ਅਤੇ ਸਰਕਾਰ ਦਾ ਕੋਈ ਨੁਮਾਇੰਦਾ ਫ਼ਸਲ ਦੀ ਖਰੀਦ ਨਹੀਂ ਕਰ ਰਿਹਾ। ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਇੰਨੇ ਮਾੜੇ ਪ੍ਰਬੰਧ ਕਰਨ ਮਗਰੋਂ ਹੁਣ ਜੇਕਰ ਕੋਈ ਨੇਤਾ ਵੋਟਾਂ ਲੈਣ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਦੱਸਾਂਗੇ।
ਇਸ ਬਾਰੇ ਜਦ ਨਾਭਾ ਦੇ ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਦੋ ਦਿਨਾਂ ਤੋਂ ਮੀਂਹ ਕਾਰਨ ਬੋਲੀ ਨਹੀਂ ਹੋ ਰਹੀ ਅਤੇ ਪਰ ਭਲਕੇ ਬੋਲੀ ਸ਼ੁਰੂ ਹੋ ਜਾਵੇਗੀ।
ਪਿਛਲੇ ਦੋ ਦਿਨਾਂ ਵਿੱਚ ਜਿੱਥੇ ਕਿਸਾਨਾਂ ਉੱਪਰ ਕੂਦਰਤ ਨੇ ਕਹਿਰ ਢਾਹਿਆ ਹੈ, ਉੱਥੇ ਸਰਕਾਰਾਂ ਨੇ ਵੀ ਕਿਸਾਨਾਂ ਦੀ ਸਾਰ ਨਾ ਲਈ। ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਿਸੇ ਵੀ ਸਰਕਾਰੀ ਖਰੀਦ ਏਜੰਸੀ ਨੇ ਨਹੀਂ ਖਰੀਦਿਆ।
ਨਾਭਾ ਦੀ ਅਨਾਜ ਮੰਡੀ ਵਿਚ ਪਿਛਲੇ 18 ਦਿਨਾਂ ਤੋਂ ਸਰਕਾਰੀ ਖਰੀਦ ਸ਼ੁਰੂ ਨਾ ਹੋਣ 'ਤੇ ਅੱਕੇ ਕਿਸਾਨਾਂ ਨੇ ਸੜਕ 'ਤੇ ਜਾਮ ਲਾ ਦਿੱਤਾ।
ਪਟਿਆਲਾ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਕੈਪਟਨ ਸਰਕਾਰ ਇਹ ਦਾਅਵੇ ਖੋਖਲੇ ਵਿਖਾਈ ਦੇ ਰਹੇ ਹਨ।
- - - - - - - - - Advertisement - - - - - - - - -