✕
  • ਹੋਮ

ਕੈਪਟਨ ਸਰਕਾਰ ਤੋਂ ਕਿਸਾਨ ਖਫਾ, ਤਿੱਖੇ ਸੰਘਰਸ਼ ਲਈ ਲਾਮਬੰਦੀ

ਏਬੀਪੀ ਸਾਂਝਾ   |  26 Sep 2017 06:03 PM (IST)
ਕੈਪਟਨ ਸਰਕਾਰ ਤੋਂ ਕਿਸਾਨ ਖਫਾ, ਤਿੱਖੇ ਸੰਘਰਸ਼ ਲਈ ਲਾਮਬੰਦੀ
1

2

ਇਸ ਤੋਂ ਬਾਅਦ ਕਿਸਾਨ ਨੇ ਪੰਜ ਦਿਨ ਦਾ ਧਰਨਾ ਪਟਿਆਲਾ ਸੰਗਰੂਰ ਰੋਡ ਪਿੰਡ ਮਹਿਮਦਪੁਰ ਦੀ ਦਾਣਾ ਮੰਡੀ ਵਿੱਚ ਧਾਰਨ ਲਾਇਆ।

3

ਇਸ ਦੀ ਵੀਰਵਾਰ ਨੂੰ ਪਹਿਲੀ ਸੁਣਵਾਈ ਦੌਰਾਨ ਕੋਰਟ ਨੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਦੱਸਦਿਆਂ ਸਰਕਾਰ ਨੂੰ ਧਰਨੇ ਲਈ ਵੱਖਰੀ ਜਗ੍ਹਾ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਸੀ।

4

ਇਸ ਨੂੰ ਗ਼ੈਰਕਾਨੂੰਨੀ ਐਲਾਨਣ ਲਈ ਹਾਈਕੋਰਟ ਵਿੱਚ ਬੀਤੇ ਬੁੱਧਵਾਰ ਨੂੰ ਪਟੀਸ਼ਨ ਦਾਇਰ ਕੀਤੀ ਸੀ।

5

ਜ਼ਿਕਰਯੋਗ ਹੈ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ 22 ਸਤੰਬਰ ਨੂੰ ਕਰਜ਼ਾ ਮੁਆਫ਼ੀ ਲਈ ਮੋਤੀ ਮਹਿਲ ਅੱਗੇ ਧਰਨੇ ਲਾਉਣ ਦਾ ਐਲਾਨ ਕੀਤਾ ਸੀ।

6

ਉਨ੍ਹਾਂ ਕਿਹਾ ਕਿ ਕਿਸਾਨਾਂ-ਖੇਤ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ, ਖੁਦਕੁਸ਼ੀ ਪੀੜਤਾਂ ਨੂੰ ਚੋਣ ਵਾਅਦੇ ਮੁਤਾਬਕ 10 ਲੱਖ ਰੁਪਏ ਮੁਆਵਜ਼ਾ ਦੇਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਨ, ਕਰਜ਼ਾ ਦੇਣ ਸਮੇਂ ਬੈਂਕਾਂ ਆੜ੍ਹਤੀਆਂ ਤੇ ਸੂਦਖੋਰਾਂ ਵੱਲੋਂ ਗੈਰ ਕਾਨੂੰਨੀ ਤੌਰ ‘ਤੇ ਲਏ ਦਸਖ਼ਤਾਂ ਵਾਲੇ ਹੋਏ ਖਾਲੀ ਚੈੱਕ ਤੇ ਖਾਲੀ ਪ੍ਰਨੋਟ ਵਾਪਸ ਕਰਵਾਵੇ ਤੇ ਅੱਗੇ ਤੋਂ ਇਹ ਸਿਲਸਲਾ ਬੰਦ ਕੀਤਾ ਜਾਵੇ।

7

8

ਜਗਮੋਹਨ ਸਿੰਘ ਨੇ ਸਾਫ ਕਿਹਾ ਕਿ ਜੇਕਰ ਸਰਕਾਰ ਨੇ ਪਰਾਲੀ ਦਾ 200 ਰੁਪਏ ਏਕੜ ਮੁਆਵਜ਼ਾ ਨਾ ਦਿੱਤਾ ਤਾਂ ਉਹ ਪਰਾਲੀ ਨੂੰ ਅੱਗ ਲਾਉਣਗੇ ਕਿਉਂਕਿ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਉਨ੍ਹਾਂ ਨੂੰ ਪ੍ਰਤੀ ਏਕੜ ਦਾ 6-7 ਹਜ਼ਾਰ ਰੁਪਏ ਵਾਧੂ ਖਰਚਾ ਪੈਂਦਾ ਹੈ।

9

ਜੇਕਰ ਕਿਸਾਨਾਂ ਦਾ ਪੂਰਾ ਕਰਜ਼ਾ ਮਾਫ਼ ਨਾ ਕੀਤਾ ਤਾਂ ਕਿਸਾਨ ਆਰ-ਪਾਰ ਦੀ ਲੜਾਈ ਲੜਨਗੇ। ਜਥੇਬੰਦੀਆਂ 27 ਅਕਤੂਬਰ ਨੂੰ ਮੀਟਿੰਗ ਕਰਕੇ ਅਗਲੇ ਸੰਗਰਸ਼ ਦੀ ਰਣਨੀਤੀ ਬਣਾਉਣਗੇ।

10

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਸੱਤ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 7 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ।

11

ਕਿਸਾਨਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਨਗੇ। ਕਿਸਾਨਾਂ ਨੇ ਸਰਕਾਰ ਨੂੰ 27 ਅਕਤੂਬਰ ਤੱਕ ਸਾਰਾ ਕਰਜ਼ਾ ਮੁਆਫ ਕਰਨ ਦੀ ਚੇਤਾਵਨੀ ਦਿੱਤੀ ਹੈ।

12

ਧਰਨੇ ਦੇ ਆਖਰੀ ਦਿਨ ਕਿਸਾਨ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਪੰਹੁਚੇ। ਕਿਸਾਨ ਨੇ ਧਰਨਾ ਸਮਾਪਤੀ ਸਮੇਂ ਭਵਾਨੀਗੜ੍ਹ ਸੰਗਰੂਰ ਸੜਕ ਉੱਤੇ ਵੱਡਾ ਮੁਜ਼ਾਹਰਾ ਕੀਤਾ।

13

ਸੱਤ ਕਿਸਾਨ ਜਥੰਬੰਦੀਆਂ ਦਾ ਪਟਿਆਲਾ ਵਿੱਚ ਧਰਨਾ ਸਮਾਪਤ ਹੋ ਗਿਆ। ਇਸ ਧਰਨੇ ਵਿੱਚ ਪਹੁੰਚੇ ਕਿਸਾਨਾਂ ਦੀ ਗਿਣਤੀ ਸਰਕਾਰ ਲਈ ਖਤਰੇ ਦੀ ਘੰਟੀ ਹੈ।

  • ਹੋਮ
  • Photos
  • ਖ਼ਬਰਾਂ
  • ਕੈਪਟਨ ਸਰਕਾਰ ਤੋਂ ਕਿਸਾਨ ਖਫਾ, ਤਿੱਖੇ ਸੰਘਰਸ਼ ਲਈ ਲਾਮਬੰਦੀ
About us | Advertisement| Privacy policy
© Copyright@2026.ABP Network Private Limited. All rights reserved.