✕
  • ਹੋਮ

ਪੂਰੇ ਕਰਜ਼ੇ ਮਾਫੀ ਲਈ ਡਟੇ ਕਿਸਾਨ

ਏਬੀਪੀ ਸਾਂਝਾ   |  06 Mar 2018 05:47 PM (IST)
ਪੂਰੇ ਕਰਜ਼ੇ ਮਾਫੀ ਲਈ ਡਟੇ ਕਿਸਾਨ
1

ਭਵਾਨੀਗੜ੍ਹ ਵਾਲੀ ਅੱਜ ਦੀ ਕਿਸਾਨ ਮੁਕਤੀ ਕਾਨਫਰੰਸ ਉਸੇ ਮੁਹਿੰਮ ਦਾ ਹਿੱਸਾ ਹੈ। ਇਸੇ ਤਰ੍ਹਾਂ ਦੀਆਂ ਕਾਨਫਰੰਸਾਂ ਕੱਲ੍ਹ 7 ਮਾਰਚ ਨੂੰ ਮੋਗਾ ਤੇ 8 ਮਾਰਚ ਨੂੰ ਜਲੰਧਰ ਵਿੱਚ ਕੀਤੀਆਂ ਜਾ ਰਹੀਆਂ ਹਨ।

2

ਇਹ ਬਿੱਲ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਨ ਤੇ ਕਿਸਾਨ ਦੀਆਂ ਸਾਰੀਆਂ ਫਸਲਾਂ ਦੇ ਲਾਹੇਵੰਦ ਭਾਅ ਤੈਅ ਕਰਵਾਉਣਾ ਹੈ। ਭਾਰਤ ਦੀ ਸੰਸਦ ਸਾਹਮਣੇ ਦਿੱਲੀ ਵਿੱਚ 20 ਤੇ 21 ਨਵੰਬਰ ਨੂੰ ਬਰਾਬਰ ਦੋ ਰੋਜਾ ਕਿਸਾਨ ਸੰਸਦ ਲਾ ਕੇ ਬਿੱਲ਼ ਦੇ ਖਰੜੇ ਪਾਸ ਕੀਤੇ ਹਨ। ਇਸ ਦੋ ਰੋਜਾ ਕਿਸਾਨ ਸੰਸਦ ਵਿੱਚ ਲੱਖਾਂ ਕਿਸਾਨ ਸ਼ਾਮਲ ਹੋਏ।

3

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸਾਰੇ ਦੇਸ਼ ਦੀਆਂ 200 ਤੋਂ ਵੱਧ ਕਿਸਾਨ ਜਥੇਬੰਦੀਆਂ ਸ਼ਾਮਲ ਹਨ। ਹੁਣ ਤੱਕ ਦੇਸ਼ ਭਰ ਦੇ 22 ਸੂਬਿਆਂ ਵਿੱਚ ਹਜ਼ਾਰਾਂ ਮੀਲ ਕਿਸਾਨ ਮੁਕਤੀ ਯਾਤਰਾਵਾਂ ਕਰਕੇ ਦੋ ਬਿੱਲ ਲੋਕ ਸਭਾ ਵਿੱਚ ਪਹੁੰਚਾਉਣ ਲਈ ਤਿਆਰ ਕੀਤੇ ਹਨ

4

ਉਨ੍ਹਾਂ ਨੇ ਸਰਕਾਰੀ ਨੀਤੀਆਂ ਦੀ ਅਲੋਚਨਾਂ ਕਰਦਿਆਂ ਕਿਸਾਨਾਂ ਦੇ ਕਰਜ਼ੇ ਉੱਪਰ ਲੀਕ ਫੇਰਨ ਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਰਿਪੋਰਟ ਮੁਤਾਬਕ ਦੇਣ ਦਾ ਵਕਾਲਤ ਕੀਤੀ।

5

ਅੱਜ ਕਾਨਫਰੰਸ ਵਿੱਚ ਵਰਕਿੰਗ ਗਰੁੱਪ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਮੈਂਬਰ ਯੋਗਿੰਦਰ ਯਾਦਵ ਤੇ ਡਾ. ਦਰਸ਼ਨਪਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਵਿਚਾਰ ਰੱਖੇ।

6

ਭਵਾਨੀਗੜ੍ਹ: ਅੱਜ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਕਿਸਾਨ ਮੁਕਤੀ ਕਾਨਫਰੰਸ ਵਿੱਚ ਹਜ਼ਾਰਾਂ ਕਿਸਾਨ ਪਹੁੰਚੇ। ਇਸ ਕਾਨਫਰੰਸ ਵਿੱਚ ਸਿਰਫ ਦੋ ਮੁੱਦਿਆਂ ਕਿਸਾਨੀ ਨੂੰ ਕਰਜ਼ੇ ਤੋਂ ਮੁਕਤ ਕਰਨ ਤੇ ਸਾਰੀਆਂ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਰਿਪੋਰਟ ਮੁਤਾਬਕ ਦੇਣ ਬਾਰੇ ਚਰਚਾ ਹੋਈ।

  • ਹੋਮ
  • Photos
  • ਖ਼ਬਰਾਂ
  • ਪੂਰੇ ਕਰਜ਼ੇ ਮਾਫੀ ਲਈ ਡਟੇ ਕਿਸਾਨ
About us | Advertisement| Privacy policy
© Copyright@2026.ABP Network Private Limited. All rights reserved.