✕
  • ਹੋਮ

ਇੱਕ ਰੁਪਏ ਦਾ ਚਾਰ ਕਿੱਲੋ ਟਮਾਟਰ, ਅੱਕੇ ਕਿਸਾਨਾਂ ਨੇ ਸੜਕ 'ਤੇ ਸੁੱਟੇ

ਏਬੀਪੀ ਸਾਂਝਾ   |  08 Dec 2016 05:24 PM (IST)
1

ਸ਼ੁਕਲਾ ਨੇ ਸਥਾਨਕ ਨੇ ਨਿਰਦੇਸ਼ ਦਿੱਤਾ ਹੈ ਕਿ ਫ਼ਿਲਹਾਲ ਟਮਾਟਰ ਕਿਸਾਨਾਂ ਤੋਂ ਸਥਾਨਕ ਕਰ ਨਾ ਲਏ ਜਾਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਸਮਝਾਉਣ ਦੇ ਬਾਅਦ ਕਿਸਾਨਾਂ ਨੇ ਚੱਕਾ ਜਾਮ ਖ਼ਤਮ ਕਰ ਦਿੱਤਾ ਹੈ। ਜਸ਼ਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਝੋਨੇ ਦੀ ਤਰ੍ਹਾਂ ਟਮਾਟਰ ਦਾ ਸਮਰਥਨ ਮੁੱਲ ਐਲਾਨ ਕਰਨ ਅਤੇ ਸੂਬੇ ਸ਼ਾਸਨ ਵੱਲੋਂ ਟਮਾਟਰ ਖ਼ਰੀਦਣ ਦੀ ਮੰਗ ਕੀਤੀ ਹੈ।

2

ਨਵੀਂ ਦਿੱਲੀ : ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਪਤਥਲਗਾਂਵ ਵਿੱਚ ਕਿਸਾਨਾਂ ਨੇ ਕਈ ਟਨ ਟਮਾਟਰ ਸੜਕਾਂ ਤੇ ਸੁੱਟਣ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਸਹੀ ਕੀਮਤ ਨਾ ਮਿਲਣ ਕਾਰਨ ਉਨ੍ਹਾਂ ਟਮਾਟਰ ਨਸ਼ਟ ਕਰਨ ਦਾ ਫ਼ੈਸਲਾ ਕੀਤਾ ਹੈ। ਸਥਾਨਕ ਵਪਾਰੀ 50 ਪੈਸੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੀ ਟਮਾਟਰ ਨਾ ਖ਼ਰੀਦ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।

3

ਜਸ਼ਪੁਰ ਜ਼ਿਲ੍ਹੇ ਦੀ ਕਲੈਕਟਰ ਪ੍ਰਿਅੰਕਾ ਸ਼ੁਕਲਾ ਨੇ ਇੰਨਾ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਨੋਟਬੰਦੀ ਦੇ ਕਾਰਨ ਨਹੀਂ ਵਿਕਣ ਕਾਰਨ ਕਿਸਾਨਾਂ ਨੂੰ ਟਮਾਟਰ ਸੜਕਾਂ ਤੇ ਸੁੱਟਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਟਮਾਟਰ ਦਾ ਉਤਪਾਦਨ ਜ਼ਿਆਦਾ ਹੋਣ ਦੇ ਕਾਰਨ ਸਥਾਨਕ ਬਾਜ਼ਾਰ ਵਿੱਚ ਕੀਮਤ ਤੇ ਮੰਗ ਘੱਟ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਗੁਆਂਢੀ ਸੂਬੇ ਉੜੀਸਾ ਦੇ ਬਰਗੜ ਜ਼ਿਲ੍ਹੇ ਦੇ ਬਾਜ਼ਾਰ ਵਿੱਚ ਟਮਾਟਰ ਵਿੱਕਰੀ ਦੀ ਨਵੀਂ ਸੰਭਾਵਨਾਵਾਂ ਦੀ ਜਾਣਕਾਰੀ ਲੈ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਇੱਕ ਰੁਪਏ ਦਾ ਚਾਰ ਕਿੱਲੋ ਟਮਾਟਰ, ਅੱਕੇ ਕਿਸਾਨਾਂ ਨੇ ਸੜਕ 'ਤੇ ਸੁੱਟੇ
About us | Advertisement| Privacy policy
© Copyright@2026.ABP Network Private Limited. All rights reserved.