ਦੁਨੀਆ ਦੀ ਸਭ ਤੋਂ ਮੋਟੀ ਔਰਤ ਦਾ ਮੁੰਬਈ 'ਚ ਹੋਵੇਗਾ ਇਲਾਜ
ਇਮਾਨ ਦੁਨੀਆ ਦੀ ਸਭ ਤੋਂ ਭਾਰੀ ਔਰਤ ਹੈ ਜਿਸ ਦਾ ਭਾਰ 500 ਕਿੱਲੋ ਹੈ। ਇਮਾਨ ਨੂੰ ਜਨਮ ਤੋਂ ਮੋਟਾਪੇ ਦੀ ਸਮੱਸਿਆ ਹੈ। ਜਦੋਂ ਉਸ ਦਾ ਜਨਮ ਹੋਇਆ ਤਾਂ ਉਸ ਦਾ ਭਾਰ 5 ਕਿੱਲੋ ਸੀ। 11 ਸਾਲ ਦੀ ਉਮਰ ਤੱਕ ਹੀ ਉਸ ਦਾ ਭਾਰ 500 ਕਿੱਲੋ ਤੱਕ ਪਹੁੰਚ ਗਿਆ ਸੀ।
ਸੁਸ਼ਮਾ ਸਵਰਾਜ ਨੇ ਏਮਜ 'ਚ ਇਲਾਜ ਦੌਰਾਨ ਉਸੇ ਵੇਲੇ ਟਵਿੱਟਰ ਜ਼ਰੀਏ ਇਮਾਨ ਦੀ ਮਦਦ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਸੀ ਕਿ ਅਸੀਂ ਇਮਾਨ ਨੂੰ ਵੀਜ਼ਾ ਜ਼ਰੂਰ ਜਾਰੀ ਕਰਾਂਗੇ।
ਮੁੰਬਈ ਦੇ ਸਰਜਨ ਡਾ. ਮੁਫਤੀ ਲਕਡਾਵਾਲਾ ਨੇ ਵੀ ਸੁਸ਼ਮਾ ਸਵਰਾਜ ਨੂੰ ਟਵੀਟ ਜ਼ਰੀਏ ਲਿਖਿਆ ਸੀ ਕਿ ''ਮੈਡਮ, ਮਿਸਰ ਤੋਂ ਇਮਾਨ ਅਹਿਮਦ ਨੇ ਆਪਣੇ ਇਲਾਜ ਲਈ ਮਦਦ ਮੰਗੀ ਹੈ, ਕ੍ਰਿਪਾ ਕਰਕੇ ਉਸ ਨੂੰ ਮੈਡੀਕਲ ਵੀਜ਼ੇ ਦੀ ਆਗਿਆ ਦਿੱਤੀ ਜਾਵੇ।''
ਇਸ ਤੋਂ ਬਾਅਦ ਉਸ ਦੇ ਵਕੀਲ ਨੇ ਟਵਿੱਟਰ ਜ਼ਰੀਏ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਮਦਦ ਦੀ ਅਪੀਲ ਕੀਤੀ ਸੀ।
36 ਸਾਲਾ ਇਮਾਨ ਅਹਿਮਦ ਨੇ ਭਾਰਤੀ ਅੰਬੈਸੀ ਕੋਲ ਮੈਡੀਕਲ ਵੀਜ਼ਾ ਅਪਲਾਈ ਕੀਤਾ ਸੀ ਪਰ ਉਸ ਨੂੰ ਵੀਜ਼ਾ ਨਹੀਂ ਦਿੱਤਾ ਗਿਆ।
ਮਿਸ਼ਰ 'ਚ ਰਹਿੰਦੀ ਦੁਨੀਆ ਦੀ ਸਭ ਤੋਂ ਭਾਰੀ ਔਰਤ ਇਮਾਨ ਅਹਿਮਦ ਅਬਦੁਲਤੀ ਆਪਣਾ ਇਲਾਜ ਕਰਵਾਉਣ ਲਈ ਭਾਰਤ ਆਵੇਗੀ।