ਵਿੰਬੈਲਡਨ 'ਚ ਫੈਡਰਰ ਦੀ ਚੁਨੌਤੀ ਖਤਮ
ਰਾਜਰ ਫੈਡਰਰ ਉਲਟਫੇਰ ਦਾ ਸ਼ਿਕਾਰ ਹੋਕੇ ਵਿੰਬੈਲਡਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਏ ਹਨ। ਸੈਮੀਫਾਈਨਲ ਮੈਚ 'ਚ ਫੈਡਰਰ ਨੂੰ ਮਿਲੋਸ ਰਾਓਨਿਕ ਨੇ ਮਾਤ ਦਿੱਤੀ। ਰੋਮਾਂਚ ਨਾਲ ਭਰਪੂਰ ਸੈਮੀਫਾਈਨਲ ਮੈਚ 5 ਸੈਟਾਂ ਤਕ ਚੱਲਿਆ।
ਰਾਜਰ ਫੈਡਰਰ ਉਲਟਫੇਰ ਦਾ ਸ਼ਿਕਾਰ ਹੋਕੇ ਵਿੰਬੈਲਡਨ ਗ੍ਰੈਂਡ ਸਲੈਮ ਤੋਂ ਬਾਹਰ ਹੋ ਗਏ ਹਨ। ਸੈਮੀਫਾਈਨਲ ਮੈਚ 'ਚ ਫੈਡਰਰ ਨੂੰ ਮਿਲੋਸ ਰਾਓਨਿਕ ਨੇ ਮਾਤ ਦਿੱਤੀ। ਰੋਮਾਂਚ ਨਾਲ ਭਰਪੂਰ ਸੈਮੀਫਾਈਨਲ ਮੈਚ 5 ਸੈਟਾਂ ਤਕ ਚੱਲਿਆ।
ਇਸ ਮੈਚ ਨੂੰ ਜਿੱਤ ਮਿਲੋਸ ਰਾਓਨਿਕ ਨੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ ਜਿਥੇ ਹੁਣ ਉਸਦੀ ਟੱਕਰ ਐਂਡੀ ਮਰੇ ਨਾਲ ਹੋਵੇਗੀ।
ਫੈਡਰਰ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਇਹ ਵਿਚਾਰ ਨਹੀਂ ਕੀਤਾ ਕਿ ਇਹ ਉਨ੍ਹਾਂ ਦਾ ਆਖਰੀ ਵਿੰਬੈਲਡਨ ਹੋਵੇਗਾ।
7 ਵਾਰ ਵਿੰਬੈਲਡਨ ਚੈਂਪੀਅਨ ਬਣ ਚੁੱਕੇ ਫੈਡਰਰ ਨੂੰ ਰਾਓਨਿਕ ਨੇ 6-3, 6-7, 4-6, 7-5, 6-3 ਦੇ ਫਰਕ ਨਾਲ ਹਰਾਇਆ।
ਫੈਡਰਰ ਨੇ ਆਪਣਾ ਆਖਰੀ ਵਿੰਬੈਲਡਨ ਖਿਤਾਬ 4 ਸਾਲ ਪਹਿਲਾਂ ਜਿੱਤਿਆ ਸੀ। ਫੈਡਰਰ ਨੇ ਹਾਰ ਤੋਂ ਬਾਅਦ ਕਿਹਾ ਕਿ ਉਹ ਅਗਲੇ ਸਾਲ ਵੀ ਇਥੇ ਵਾਪਸੀ ਕਰਨਗੇ ਅਤੇ ਖੇਡਣਾ ਜਾਰੀ ਰੱਖਣਗੇ।