Ferrari ਨੇ ਉਤਾਰੀਆਂ ਦੋ ਜ਼ਬਰਦਸਤ ਗੱਡੀਆਂ, 0 ਤੋਂ 100 ਸਿਰਫ 2.9 ਸੈਕੰਡ 'ਚ
ਏਬੀਪੀ ਸਾਂਝਾ | 03 Oct 2018 02:25 PM (IST)
1
ਇਹ ਲਗ਼ਜ਼ਰੀ ਸੁਪਰਕਾਰਾਂ ਦੀ ਰਫ਼ਤਾਰ ਹੀ ਸਭ ਤੋਂ ਵੱਡੀ ਖਿੱਚ ਹੈ। ਫ਼ਰਾਰੀ ਮੋਂਜ਼ਾ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਿਰਫ 2.9 ਸੈਕੰਡ ਵਿੱਚ ਹੀ ਫੜ ਲੈਂਦੀ ਹੈ। (ਤਸਵੀਰਾਂ- ਫ਼ਰਾਰੀ)
2
ਫ਼ਰਾਰੀ ਦੀ ਇਸ ਕਾਰ ਵਿੱਚ ਨੈਚੂਰਲ ਵੀ 12 ਇੰਜਣ ਹੈ ਜੋ 810 ਹਾਰਸ ਪਾਵਰ ਦੀ ਤਾਕਤ ਦਿੰਦਾ ਹੈ।
3
ਫ਼ਰਾਰੀ ਦੀ ਮੋਂਜ਼ਾ ਐਸਪੀ 1 ਤੇ ਐਸਪੀ 2 ਸੁਪਰਕਾਰਾਂ ਹਨ।
4
ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਰਾਂ ਨੂੰ ਸਿਰਫ਼ 499 ਲੋਕ ਹੀ ਖਰੀਦ ਸਕਣਗੇ। ਇਹ ਗਾਹਕ ਉਹ ਹੀ ਹੋਣਗੇ ਜੋ ਫ਼ਰਾਰੀ ਦੇ ਗਾਹਕ ਰਹਿ ਚੁੱਕੇ ਹਨ ਜਾਂ ਜਿਨ੍ਹਾਂ ਫ਼ਰਾਰੀ ਕਾਰ ਰੱਖੀ ਹੋਵੇ।
5
ਤੇਜ਼ ਰਫ਼ਤਾਰ ਕਾਰਾਂ ਵਿੱਚੋਂ ਸ਼ਾਹ-ਅਸਵਾਰ ਕੰਪਨੀ ਫ਼ਰਾਰੀ ਨੇ ਆਪਣੀਆਂ ਕਾਰਾਂ ਮੋਂਜ਼ਾ ਐਸਪੀ 1 ਤੇ ਐਸਪੀ 2 ਲਾਂਚ ਕਰ ਦਿੱਤੀਆਂ ਹਨ। ਕੰਪਨੀ ਨੇ ਆਪਣੇ ਇਸ ਵੇਰੀਐਂਟ ਦੀ ਕੀਮਤ 13 ਕਰੋੜ ਰੁਪਏ ਰੱਖੀ ਹੈ।