Bigg Boss 'ਚ ਲੜਾਈ! ਨਿੱਕੀ ਤੰਬੋਲੀ ਨੇ ਸਾਰਾ ਗੁਰਪਾਲ ਦੀਆਂ ਅੱਖਾਂ 'ਨੋਚੀਆਂ'
ਇਸ ਦੇ ਨਾਲ ਹੀ ਸਾਰਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਲਾਜ ਕੀਤਾ ਗਿਆ ਹੈ ਤੇ ਹੁਣ ਉਹ ਆਪਣੇ ਹੋਮ ਟਾਊਨ ਲਈ ਰਵਾਨਾ ਹੋ ਗਈ ਹੈ।
ਸ਼ੋਅ 'ਤੇ ਦਿਖਾਇਆ ਗਿਆ ਸੀ ਕਿ ਹਿਨਾ ਖ਼ਾਨ ਤੇ ਗੌਹਰ ਖ਼ਾਨ ਇੱਕ ਦੂਜੇ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ ਸੀ ਕਿ ਕਿਵੇਂ ਸਾਰਾ ਜ਼ਖ਼ਮੀ ਹੋਈ ਸੀ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਗੇਮ ਨੂੰ ਬਹੁਤ ਵਧੀਆ ਢੰਗ ਨਾਲ ਖੇਡਿਆ।
Bigg Boss 14: ਸਭ ਤੋਂ ਮਸ਼ਹੂਰ ਤੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਬਿੱਗ ਬੌਸ 14' ਦੇ ਇਸ ਸੀਜ਼ਨ ਦਾ ਵੱਡਾ ਵਿਵਾਦ ਸਾਹਮਣੇ ਆਇਆ ਹੈ। ਸ਼ੋਅ 'ਚ ਆਏ ਦਿਨ ਹੰਗਾਮੇ ਵੇਖਣ ਨੂੰ ਮਿਲ ਰਹੇ ਹਨ। ਸ਼ੋਅ ਦੇ ਪਹਿਲੇ ਹਫਤੇ ਇਮਿਊਨਿਟੀ ਹਾਸਲ ਕਰਨ ਲਈ ਕੰਟੈਸਟੈਂਟਸ ਆਪਸ 'ਚ ਭਿੜ ਗਏ ਤੇ ਘਰ ਦੇ ਸਾਰੇ ਸਮੀਕਰਨ ਬਦਲ ਗਏ।
ਦੂਜੇ ਪਾਸੇ, ਸਾਰਾ ਸ਼ੋਅ ਤੋਂ ਬਾਹਰ ਰਹਿ ਗਈ ਸੀ। ਸਾਰਾ ਗੁਰਪਾਲ ਬਾਰੇ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਸਾਰਾ ਨੂੰ ਡਾਕਟਰੀ ਕਾਰਨਾਂ ਕਰਕੇ ਘਰੋਂ ਬੇਘਰ ਕਰ ਦਿੱਤਾ ਗਿਆ ਹੈ। ਇਸ ਰਿਪੋਰਟ ਵਿੱਚ ਸਾਰਾ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਸਾਰਾ ਦੀ ਅੱਖਾਂ ਵਿੱਚ ਲੱਗੀ ਸੱਟ ਸਾਫ ਦਿਖਾਈ ਦੇ ਰਹੀ ਹੈ।
ਦੱਸ ਦਈਏ ਕਿ ਇਸ ਕਲਿੱਪ ਨੂੰ ਬਿੱਗ ਬੌਸ 14 ਦੇ ਐਪੀਸੋਡ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਕੰਟੈਸਟੈਂਟਸ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਦੇ ਨਾਲ ਹੀ ਸਾਰਾ ਗੁਰਪਾਲ ਦੀਆਂ ਜ਼ਖਮੀ ਅੱਖਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸਾਰਾ ਗੁਰਪਾਲ ਅੱਖਾਂ ਦੇ ਇਲਾਜ ਲਈ ਘਰ ਤੇ ਗੇਮ ਤੋਂ ਬਾਹਰ ਆ ਗਈ ਹੈ।
ਅਸਲ 'ਚ ਰਿਪੋਰਟਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਨਿੱਕੀ ਤੰਬੋਲੀ ਨੇ ਟਾਸਕ ਦੌਰਾਨ ਸਾਰਾ ਗੁਰਪਾਲ 'ਤੇ ਆਪਣੇ ਐਕਰੀਲਿਕ ਨਹੁੰਆਂ ਨਾਲ ਹਮਲਾ ਕੀਤਾ। ਇਮਿਊਨਿਟੀ ਟਾਸਕ ਦੌਰਾਨ ਸਾਰਾ ਇੱਕ ਬੁਲਡੋਜ਼ਰ ਵਿੱਚ ਬੈਠੀ ਸੀ ਤੇ ਨਿੱਕੀ ਉਨ੍ਹਾਂ ਨੂੰ ਉਥੋਂ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਨਿੱਕੀ ਦੇ ਨਹੁੰ ਸਾਰਾ ਦੀਆਂ ਅੱਖਾਂ 'ਚ ਲੱਗੇ।
ਬਿੱਗ ਬੌਸ 14 ਦੇ ਘਰ ਵਿੱਚ ਇੱਕ ਪਾਸੇ ਨਿੱਕੀ ਨੇ ਪਹਿਲੇ ਹਫ਼ਤੇ ਵਿੱਚ ਵਧੀਆ ਪ੍ਰਫਾਰਮੈਂਸ ਦੇਣ ਲਈ ਸੀਨੀਅਰਜ਼ ਦੇ ਨਾਲ ਸਾਲਮਾਨ ਤੋਂ ਵੀ ਸ਼ਲਾਘਾ ਮਿਲੀ। ਉਸ ਨੂੰ ਬਹੁਤ ਸਾਰੀਆਂ ਖਾਸ ਪਾਵਰਸ ਦਿੱਤੀਆਂ ਗਈਆਂ ਸੀ।