ਕੇਰਲ ਦੀ ਮਦਦ ਲਈ ਫਿਲਮੀ ਸਿਤਾਰਿਆਂ ਲਾਈ ਨੋਟਾਂ ਦੀ ਝੜੀ
ਮੀਡੀਆ ਰਿਪੋਰਟਾਂ ਮੁਤਾਬਕ ਸਾਊਥ ਸੁਪਰਸਟਾਰ ਰਜਨੀਕਾਂਤ ਵੀ ਆਫਤ ਦੇ ਮਾਰੇ ਕੇਰਲ ਲਈ 15 ਲੱਖ ਰੁਪਏ ਦੀ ਮਦਦ ਦੇਣਗੇ।
ਅੱਲੂ ਅਰਜੁਨ ਨੇ ਵੀ ਕੇਰਲ ਲਈ 25 ਲੱਖ ਰੁਪਏ ਦਾਨ ਦਿੱਤੇ। ਉਸ ਨੇ ਟਵੀਟ ਜ਼ਰੀਏ ਆਮ ਲੋਕਾਂ ਨੂੰ ਵੀ ਕੇਰਲ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਬਾਹੂਬਲੀ ਫੇਮ ਸੁਪਰਸਟਾਰ ਪ੍ਰਭਾਸ ਨੇ ਕੇਰਲ ਲਈ 25 ਲੱਖ ਰੁਪਏ ਦਿੱਤੇ ਹਨ।
ਤੇਲਗੂ ਸਟਾਰ ਵਿਜੈ ਨੇ 5 ਲੱਖ ਰੁਪਏ ਦੀ ਮਦਦ ਕੀਤੀ। ਉਸ ਦੇ ਇਲਾਵਾ ਅਦਾਕਾਰਾ ਅਨੁਪਮਾ ਪਰਮੇਸ਼ਵਰਨ ਨੇ ਕੇਰਲ ਦੀ ਮਦਦ ਲਈ ਇੱਕ ਲੱਖ ਰੁਪਏ ਦਿੱਤੇ ਹਨ।
ਤਮਿਲ ਅਦਾਕਾਰ ਧਨੁਸ਼ ਵੀ ਕੇਰਲਾ ਦੀ ਮਦਦ ਲਈ ਅੱਗੇ ਆਉਂਦਿਆਂ 15 ਲੱਖ ਰੁਪਏ ਦਿੱਤੇ ਹਨ। ਅਦਾਕਾਰ ਵਿਸ਼ਾਲ ਤੇ ਸ਼ਿਵਕਾਰਤਿਕੇਯਨ ਨੇ 10-10 ਲੱਖ ਰੁਪਏ ਦਾਨ ਦਿੱਤੇ।
ਸੁਪਰਸਟਾਰ ਤੇ ਸਿਆਸਤਦਾਨ ਕਮਲ ਹਾਸਨ ਤੇ ਅਦਾਕਾਰ ਸੂਰਿਆ ਨੇ ਇਸ ਮੁਸ਼ਕਲ ਘੜੀ ਵਿੱਚ ਕੇਰਲ ਰਿਲੀਫ ਫੰਡ ਵਿੱਚ 25-25 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ।
ਅਦਾਕਾਰਾ ਜੈਕਲੀਨ ਨੇ ਕੇਰਲ ਹੜ੍ਹ ਰਾਹਤ ਪ੍ਰੋਗਰਾਮ ਲਈ ਕੰਮ ਕਰ ਰਹੇ NGO 'ਹੈਬੀਟੇਟ ਫਾਰ ਹਿਊਮੈਨਿਟੀ ਇੰਡੀਆ' ਨੂੰ 5 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
ਹਿੰਦੀ ਸਿਨੇਮਾ ਦੇ ਕਿੰਗ ਮੰਨੇ ਜਾਣ ਵਾਲੇ ਸ਼ਾਹਰੁਖ ਖਾਨ ਨੇ ਆਪਣੇ NGO ‘ਮੀਰ ਫਾਊਂਡੇਸ਼ਨ’ ਜ਼ਰੀਏ 21 ਲੱਖ ਰੁਪਏ ਦਾ ਦਾਨ ਦਿੱਤਾ ਹੈ।
ਕੇਰਲ ਦੀ ਮਦਦ ਕਰਨ ਲਈ ਫਿਲਮੀ ਸਿਤਾਰੇ ਵੀ ਪਿੱਛੇ ਨਹੀਂ ਰਹੇ। ਬਾਲੀਵੁੱਡ ਤੋਂ ਲੈ ਕੇ ਸਾਊਥ, ਹਰ ਇੰਡਸਟਰੀ ਦੇ ਕਲਾਕਾਰ ਦਿਲ ਖੋਲ੍ਹ ਕੇ ਹੜ੍ਹ ਪੀੜਤ ਕੇਰਲ ਦੀ ਮਦਦ ਕਰ ਰਹੇ ਹਨ।
ਕੇਰਲ ਵਿੱਚ ਕੁਦਰਤ ਦੇ ਕਹਿਰ ਨਾਲ ਹੁਣ ਤਕ 400 ਲੋਕਾਂ ਦੀ ਮੌਤ ਹੋ ਗਈ ਹੈ। ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਹਰ ਛੱਡ ਕੇ ਰਾਹਤ ਘਰਾਂ ’ਚ ਰਹਿਣਾ ਪੈ ਰਿਹਾ ਹੈ। ਇਸ ਆਫਤ ਤੋਂ ਬਾਅਦ ਕੇਰਲ ਨੂੰ ਫਿਰ ਤੋਂ ਆਪਣੇ ਪੈਰਾਂ ਸਿਰ ਖੜ੍ਹਾ ਕਰਨ ਲਈ ਕਈ ਲੋਕਾਂ ਤੇ ਸੰਗਠਨਾਂ ਨੇ ਮਦਦ ਲਈ ਆਪਣੇ ਹੱਥ ਵਧਾਏ ਹਨ।