✕
  • ਹੋਮ

ਨਵੇਂ ਸਾਲ 'ਚ ਸਮਾਰਟਫ਼ੋਨ ਖਰੀਦਣ ਦਾ ਵਧੀਆ ਮੌਕਾ!

ਏਬੀਪੀ ਸਾਂਝਾ   |  31 Dec 2017 02:32 PM (IST)
1

ਸੈਮਸੰਗ ਸਮਾਰਟਫੋਨ ਡਿਸਕਾਊਂਟ: ਫਲਿੱਪਕਾਰਟ ਸੇਲ ਵਿੱਚ ਗਲੈਕਸੀ ਔਨ Nxt (16 GB) 9,999 ਰੁਪਏ ਤੇ ਉਪਲਬਧ ਹੈ, ਗਲੈਕਸੀ (16 GB) 13,900 ਰੁਪਏ 'ਤੇ ਉਪਲਬਧ ਹੈ।

2

ਮੋਟੋ ਸੀ ਪਲੱਸ: ਮੋਟੋਰੋਲਾ ਦੇ ਇਸ ਬਜਟ ਸਮਾਰਟਫੋਨ ਨੂੰ 1000 ਰੁਪਏ ਦੀ ਛੋਟ ਨਾਲ 5,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਮੋਟੋ ਸੀ ਸਮਾਰਟਫੋਨ ਵਿੱਚ ਇੱਕ 5 ਇੰਚ ਦੀ ਡਿਸਪਲੇਅ ਹੈ। ਇਸ ਵਿੱਚ ਮੀਡੀਆਟੈੱਕ ਪ੍ਰੋਸੈਸਰ, 1GB ਰੈਮ, 5 ਮੈਗਾਪਿਕਸਲ ਰੀਅਰ ਕੈਮਰਾ ਤੇ ਫਲੈਸ਼ ਨਾਲ 2 ਮੈਗਾਪਿਕਲ ਫਰੰਟ ਕੈਮਰੇ ਦੇ ਨਾਲ ਨਾਲ 2300mAh ਬੈਟਰੀ ਹੈ।

3

ਮੋਟੋ G5 ਪਲੱਸ: ਇਸ ਸਮਾਰਟਫੋਨ ਦੇ 4 ਜੀ.ਬੀ. ਵੇਰੀਐਂਟ ਦੀ ਵਿਕਰੀ ਦੌਰਾਨ, 9999 ਵਿੱਚ ਉਪਲਬਧ ਹੋਵੇਗਾ ਜਿਸ ਦੀ ਕੀਮਤ 16,999 ਰੁਪਏ ਹੈ। ਮੋਟੋ G5 ਵਿੱਚ 5-ਇੰਚ ਸਕਰੀਨ, Snapdragon 430 ਪ੍ਰੋਸੈਸਰ ਦਿੱਤਾ ਗਿਆ ਹੈ, 13 MP ਮੁੱਖ ਤੇ 5 MP ਫਰੰਟ ਕੈਮਰਾ ਤੇ 2800mAh ਬੈਟਰੀ ਦਿੱਤੀ ਜਾ ਰਹੀ ਹੈ।

4

Xiaomi Mi A1: ਸਭ ਤੋਂ ਸਸਤਾ ਡੂਅਲ ਕੈਮਰੇ ਵਾਲਾ ਇਹ ਸਮਾਰਟਫੋਨ 12,999 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਸਮਾਰਟਫੋਨ 'ਤੇ 1,000 ਰੁਪਏ ਦੀ ਛੋਟ ਮਿਲੇਗੀ। ਇਹ ਕੰਪਨੀ ਦਾ ਪਹਿਲਾ ਸੰਪੂਰਨ ਐਂਡ੍ਰੌਇਡ ਓਪਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੈ, ਅਪਡੇਟ ਕੀਤੇ ਜਾਣ ਯੋਗ ਹੈ। Mi A1 ਦਾ ਕੈਮਰਾ ਇਸ ਦੀਆਂ ਸਭ ਤੋਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ 12 ਮੈਗਾਪਿਕਸਲ f/2.2 ਅਪਰਚਰ ਦੇ ਨਾਲ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਇਹ 2x ਆਪਟੀਕਲ ਜ਼ੂਮ ਕਰਨ ਦੇ ਸਮਰੱਥ ਹੈ, ਜਿਸ ਵਿੱਚ ਪੋਰਟਰੇਟ ਮੋਡ ਵੀ ਮੌਜੂਦ ਹੈ। ਫਰੰਟ ਕੈਮਰਾ ਬਾਰੇ ਗੱਲ ਕਰੀਏ ਤਾਂ ਇਸ ਵਿੱਚ 5 ਮੈਗਾਪਿਕਸਲ ਵਾਲਾ ਕੈਮਰਾ ਦਿੱਤਾ ਗਿਆ ਹੈ।

5

Xiaomi Redmi ਨੋਟ 4: ਰੈਡਮੀ ਨੋਟ 4 ਕੰਪਨੀ ਦਾ ਇਸ ਸਾਲ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫ਼ੋਨ ਹੈ। ਸੇਲ ਵਿੱਚ ਇਸ ਨੂੰ 10,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 4 GB ਰੈਮ ਵੇਰੀਐਂਟ 2,000 ਰੁਪਏ ਦੀ ਛੋਟ ਨਾਲ ਉਪਲਬਧ ਹੋਵੇਗਾ। ਰੈਡਮੀ ਨੋਟ 4 ਵਿੱਚ, 5.5 ਇੰਚ ਦੀ ਪੂਰਨ ਐਚ.ਡੀ. ਡਿਸਪਲੇਅ 2.5 ਡੀ ਕਰਵਡ ਗਲਾਸ ਨਾਲ ਦਿੱਤੀ ਗਈ ਹੈ। ਸਮਾਰਟਫੋਨ ਵਿੱਚ ਕੁਆਲਕੌਮ Snapdragon 625 ਚਿੱਪਸੈੱਟ ਦੀ ਵਰਤੋਂ ਕੀਤੀ ਜਾਂਦੀ ਹੈ। ਸਮਾਰਟਫ਼ੋਨ ਵਿੱਚ 4100mAh ਦੀ ਬੈਟਰੀ ਹੈ ਤੇ 13-ਮੈਗਾਪਿਕਸਲ ਦਾ ਰੀਅਰ ਤੇ 5 ਮੈਗਾਪਿਕਸਲ ਸੈਲਫੀ ਕੈਮਰਾ ਹੈ।

6

ਪਿਕਸਲ 2, ਪਿਕਸਲ 2 XL: ਮੋਬਾਈਲ ਬੋਨਾਂਜ਼ਾ ਸੇਲ ਪਿਕਸਲ 2 ਤੇ ਪਿਕਸਲ 2 XL 'ਤੇ ਕ੍ਰਮਵਾਰ 13,001 ਤੇ 8001 ਦੀ ਛੋਟ ਮਿਲ ਰਹੀ ਹੈ। ਪਿਕਸਲ 2 (64 GB) ਨੂੰ 39,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਤੇ ਪਿਕਸਲ 2 ਐਕਸ.ਐਲ. (64 GB) ਨੂੰ 52,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। HDFC ਕ੍ਰੈਡਿਟ ਕਾਰਡ ਨਾਲ ਪਿਕਸਲ 2 'ਤੇ 8000 ਰੁਪਏ ਦੀ ਛੋਟ ਮਿਲ ਰਹੀ ਹੈ। ਪਿਕਸਲ 2 ਨੂੰ 2017 ਦਾ ਸਭ ਤੋਂ ਵਧੀਆ ਕੈਮਰਾ ਫ਼ੋਨ ਹੋਣ ਦਾ ਮਾਣ ਪ੍ਰਾਪਤ ਹੈ।

7

ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ 2018 ਦੀ ਪਹਿਲੀ ਸੇਲ ਤੁਹਾਡੇ ਲਈ ਨਵੇਂ ਸਾਲ ਦਾ ਸਭ ਤੋਂ ਵਧੀਆ ਮੌਕਾ ਸਾਬਤ ਹੋ ਸਕਦੀ ਹੈ। ਫਲਿਪਕਾਰਟ 2018 ਦੇ ਪਹਿਲੇ ਹਫ਼ਤੇ ਬੋਨਾਂਜ਼ਾ ਸੇਲ ਲਿਆ ਰਿਹਾ ਹੈ। 3 ਜਨਵਰੀ ਤੋਂ ਸ਼ੁਰੂ ਹੋ ਕੇ ਇਹ ਸੇਲ ਹੈ 5 ਜਨਵਰੀ ਤਕ ਚੱਲੇਗੀ। ਇਸ ਵਿੱਚ ਗੂਗਲ ਦੇ ਉੱਤਮ ਫ਼ੋਨ ਪਿਕਸਲ 2 ਪਿਕਸਲ 2 XL, ਸੈਮਸੰਗ ਗਲੈਕਸੀ S7, ਮੋਟੋ G5 ਪਲੱਸ, Xiaomi Mi A1 ਸਮੇਤ ਕਈ ਸਮਾਰਟਫ਼ੋਨਜ਼ 'ਤੇ ਚੋਖੀ ਛੋਟ ਮਿਲ ਰਹੀ ਹੈ-

  • ਹੋਮ
  • Photos
  • ਖ਼ਬਰਾਂ
  • ਨਵੇਂ ਸਾਲ 'ਚ ਸਮਾਰਟਫ਼ੋਨ ਖਰੀਦਣ ਦਾ ਵਧੀਆ ਮੌਕਾ!
About us | Advertisement| Privacy policy
© Copyright@2026.ABP Network Private Limited. All rights reserved.