ਹੜ੍ਹਾਂ ਨੇ ਢਾਹਿਆ ਕਹਿਰ, ਮੁਸੀਬਤ 'ਚ ਫਸੇ ਲੋਕ
ਰਾਜਸਥਾਨ ਵਿੱਚ ਬਾਰਸ਼ ਦਾ ਦੌਰ ਜਾਰੀ ਹੈ। ਕਈ ਜ਼ਿਲ੍ਹਿਆਂ ਵਿੱਚ ਬੰਨ੍ਹ ਪੂਰੀ ਤਰ੍ਹਾਂ ਭਰ ਗਏ ਹਨ। ਕਈ ਥਾਵਾਂ 'ਤੇ ਪਾਣੀ ਬੰਨ੍ਹ ਤੋਂ ਉੱਤੇ ਵਹਿ ਰਿਹਾ ਹੈ। ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਨੁਕਸਾਨ ਹੋ ਰਿਹਾ ਹੈ। ਕਈ ਪਿੰਡਾਂ ਦਾ ਆਪਸ ਵਿੱਚ ਸੰਪਰਕ ਟੁੱਟ ਗਿਆ ਹੈ। ਰਾਜਸਥਾਨ ਦੇ ਰਾਜਸਮੰਦਰ ਵਿੱਚ ਬਨਾਸ ਨਦੀ ਵਿੱਚ ਅਚਾਨਕ ਪਾਣੀ ਦਾ ਪੱਧਰ ਵਧਣ ਨਾਲ ਪੰਜ ਲੋਕ ਮੁਸੀਬਤ ਵਿੱਚ ਫਸ ਗਏ।
ਵਾਰਾਨਸੀ ਵਿੱਚ ਮੰਦਰ ਤੇ ਘਾਟ ਡੁੱਬ ਚੁੱਕੇ ਹਨ ਤੇ ਗੰਗਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀ ਹੈ।
...
ਕੋਈ ਤੇਜ਼ ਵਹਿੰਦੀ ਨਹਿਰ ਵਿੱਚ ਲਟਕ ਕੇ ਸਟੰਟ ਕਰ ਰਿਹਾ ਹੈ। ਕਈ ਤੇਜ਼ ਨਹਿਰ ਵਿੱਚ ਮੋਟਰਸਾਈਕਲ ਸਿਰ 'ਤੇ ਚੁੱਕ ਕੇ ਨਹਿਰ ਪਾਰ ਕਰ ਰਿਹਾ ਹੈ। ਇਹ ਜਾਣਦੇ ਹੋਏ ਵੀ ਕਿ ਜੇਕਰ ਪੈਰ ਫਿਸਲ ਗਿਆ ਤਾਂ ਜਿੰਦਗੀ ਖਤਮ।
ਯੂ.ਪੀ. ਦੇ ਬਾਰਾਬੰਕੀ ਤੇ ਗੋਂਡਾ ਜ਼ਿਲ੍ਹੇ ਦੀ ਸਰਹੱਦ ਨਹਿਰ 'ਤੇ ਬਣਿਆ ਐਲਗਰਿਨ ਚਰਸਰੀ ਬੰਨ੍ਹ ਤੇ ਉਸ ਦਾ ਸਪੋਰਟਰ ਰਿੰਗ ਬੰਨ੍ਹ ਘਾਘਰਾ ਨਹਿਰ ਦੇ ਤੇਜ਼ ਵਹਾਅ ਤੇ ਕਟਾਅ ਦੇ ਚੱਲਦੇ ਮੁਸ਼ਕਲ ਵਿੱਚ ਹੈ।
ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਹੜ੍ਹ ਪੀੜਤਾਂ ਦਾ ਹਾਲ ਜਾਣਨ ਤੇ ਉਨ੍ਹਾਂ ਨੂੰ ਭਰੋਸਾ ਦਵਾਉਣ ਲਈ ਨੀਮਚ ਪੁਲਿਸ ਕਮੀਸ਼ਨਰ ਮਨੋਜ ਕੁਮਾਰ ਸਿੰਘ ਨੇ ਆਪਣੀ ਜਾਣ ਜੋਖਮ ਵਿੱਚ ਪਾ ਕੇ ਰੱਸੀ ਦੇ ਸਹਾਰੇ ਨਹਿਰ ਨੂੰ ਪਾਰ ਕੀਤਾ
ਜੋਧਪੁਰ ਸ਼ਹਿਰ ਵਿੱਚ ਡੇਢ ਘੰਟੇ ਲਗਾਤਾਰ ਮੀਂਹ ਪੈਣ ਤੋਂ ਬਾਅਦ ਹਰ ਪਾਸੇ ਪਾਣੀ-ਪਾਣੀ ਹੋ ਗਿਆ। ਲੰਬੇ ਸਮੇਂ ਬਾਅਦ ਲੋਕਾਂ ਨੇ ਅਜਿਹਾ ਮੀਂਹ ਦੇਖਿਆ।