ਪੰਜ ਰਾਜਾਂ 'ਚ ਹੜ੍ਹਾਂ ਦਾ ਕਹਿਰ
ਦੇਸ ਦੇ ਪੰਜ ਸੂਬਿਆਂ ਦਾ ਹੜ੍ਹ ਨੇ ਬੁਰਾ ਹਾਲ ਕਰ ਰੱਖਿਆ ਹੈ। ਖ਼ਾਸ ਤੌਰ ਉੱਤੇ ਯੂ.ਪੀ., ਬਿਹਾਰ, ਮੱਧ ਪ੍ਰਦੇਸ ਵਿੱਚ ਸਭ ਤੋਂ ਜ਼ਿਆਦਾ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।
ਰਾਜਸਥਾਨ ਵਿੱਚ ਹੜ੍ਹ ਕਾਰਨ ਖਰਾਬ ਹੋਈ ਸਥਿਤੀ।
ਝਾਰਖੰਡ ਵਿੱਚ ਕਈ ਲੋਕਾਂ ਦੀ ਹੜ੍ਹ ਕਾਰਨ ਮੌਤ ਹੋ ਗਈ।
ਇਸ ਤੋਂ ਇਲਾਵਾ ਝਾਰਖੰਡ ਵਿੱਚ ਸਥਿਤੀ ਕਾਫੀ ਖਰਾਬ ਹੈ।
ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ। ਬਿਹਾਰ ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਦੀ ਲਪੇਟ ਵਿੱਚ ਹਨ। ਛਪਰਾ ਜ਼ਿਲ੍ਹੇ ਦੇ ਗੰਗਾ, ਗੰਡਕ ਤੇ ਸਰਯੂ ਨਦੀ ਦੀ ਲਪੇਟ ਵਿੱਚ ਹਨ। ਲੋਕਾਂ ਦੇ ਘਰਾਂ, ਦੁਕਾਨਾਂ ਪਾਣੀ ਵਿੱਚ ਡੁੱਬੀਆਂ ਪਈਆਂ ਹਨ। ਰਾਜਧਾਨੀ ਪਟਨਾ ਵਿੱਚ ਵੀ ਹੜ੍ਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਹਾਲਤ ਨੂੰ ਦੇਖਦੇ ਹੋਏ ਵਾਰਾਨਸੀ ਵਿੱਚ ਸਕੂਲ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਇਲਾਹਾਬਾਦ ਦਾ ਹੜ੍ਹ ਨੇ ਬੁਰਾ ਹਾਲ ਕਰ ਰੱਖਿਆ ਹੈ। ਇੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਵਾਰਾਨਸੀ ਵਿੱਚ ਗੰਗਾ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵੱਗ ਰਹੀ ਹੈ। ਸ਼ਹਿਰ ਦੇ ਜ਼ਿਆਦਾਤਰ ਘਾਟ ਪਾਣੀ ਵਿੱਚ ਡੁੱਬੇ ਪਏ ਹਨ। ਸਥਿਤੀ ਇਹ ਹੈ ਕਿ ਲੋਕ ਗਲੀਆਂ ਵਿੱਚ ਲਾਸ਼ਾਂ ਦਾ ਸਸਕਾਰ ਕਰ ਰਹੇ ਹਨ।
ਦੇਸ ਦੇ ਪੰਜ ਸੂਬਿਆਂ ਦਾ ਹੜ੍ਹ ਨੇ ਬੁਰਾ ਹਾਲ ਕਰ ਰੱਖਿਆ ਹੈ। ਖ਼ਾਸ ਤੌਰ ਉੱਤੇ ਯੂ.ਪੀ., ਬਿਹਾਰ, ਮੱਧ ਪ੍ਰਦੇਸ ਵਿੱਚ ਸਭ ਤੋਂ ਜ਼ਿਆਦਾ ਹੜ੍ਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ।