ਹੜ੍ਹ ਨਾਲ 9 ਮੌਤਾਂ, 40 ਹਜ਼ਾਰ ਘਰ ਡੁੱਬੇ

ਬੈਟਨ ਰੂਜ— ਅਮਰੀਕਾ ਦੇ ਲੁਈਸਆਨਾ ਸੂਬੇ ਵਿਚ ਆਏ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪਿਛਲੇ ਤਿੰਨ ਦਿਨਾਂ ਤੋਂ ਇੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਕ ਦਰਜਨ ਇਲਾਕਿਆਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਲੁਈਸਆਨਾ ਦੇ ਗਵਰਨਰ ਜੌਨ ਬੇਲ ਐਡਵਰਡਸ ਨੇ ਕਿਹਾ ਕਿ ਪਾਣੀ ਦਾ ਰੁਖ ਦੱਖਣ ਵੱਲ ਹੋਣ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਦੇ ਕਾਰਨ 40000 ਪਾਣੀ ਵਿਚ ਡੁੱਬ ਗਏ ਹਨ। ਹੜ੍ਹ ਵਿਚ ਫਸੇ ਤਕਰੀਬਨ 100 ਜਾਨਵਰਾਂ ਨੂੰ ਵੀ ਬਚਾਇਆ ਗਿਆ ਹੈ।
ਬੈਟਨ ਰੂਜ— ਅਮਰੀਕਾ ਦੇ ਲੁਈਸਆਨਾ ਸੂਬੇ ਵਿਚ ਆਏ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪਿਛਲੇ ਤਿੰਨ ਦਿਨਾਂ ਤੋਂ ਇੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਇਕ ਦਰਜਨ ਇਲਾਕਿਆਂ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।
ਹੜ੍ਹ ਦੇ ਕਾਰਨ ਤਕਰੀਬਨ 10 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਹਨ। ਹੁਣ ਵੀ ਤਕਰੀਬਨ 20 ਹਜ਼ਾਰ ਲੋਕ ਹੜ੍ਹ ਵਾਲੇ ਇਲਾਕਿਆਂ ਵਿਚ ਫਸੇ ਹੋਏ ਹਨ।