ਹੜ੍ਹਾਂ ਕਾਰਨ ਹਾਲਾਤ ਨਾਜ਼ੁਕ, ਏਅਰਪੋਰਟ 'ਚ ਵੜਿਆ ਪਾਣੀ
ਕੌਮੀ ਰਾਹਤ ਪ੍ਰਬੰਧਨ ਬਲ ਤੇ ਜਲ ਸੇਨਾ ਦੀਆਂ ਟੀਮਾਂ ਰਾਹਤ ਤੇ ਬਚਾਅ ਕੇ ਕੰਮਾਂ ਵਿੱਚ ਲਾਇਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਤਿਰੂਵੰਨਤਪੁਰਮ, ਕੋਲੱਮ, ਅਲਪੁਝਾ, ਪਥਨਮਥਿੱਤਾ, ਕੋਟਾਇਮ, ਇਡੁੱਕੀ, ਏਨਾਰਕੁਲਮ, ਤ੍ਰਿਸ਼ੂਰ ਤੇ ਕੋਝੀਕਡ ਜ਼ਿਲ੍ਹਿਆਂ ਵਿੱਚ 60 ਕਿਲੋਮੀਟਰ ਪ੍ਰਤੀ ਘੰਟੇ ਹੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦਾ ਖ਼ਦਸ਼ਾ ਹੈ।
ਜ਼ਿਕਰਯੋਗ ਹੈ ਕਿ ਕੇਰਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 67 ਤੋਂ ਪਾਰ ਪਹੁੰਚ ਚੁੱਕੀ ਹੈ। ਸੂਬੇ ਵਿੱਚ ਹੜ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਹਾਲ ਦੀ ਘੜੀ ਉਡਾਣਾਂ ਨੂੰ ਤਿਰੂਵੰਨਤਪੁਰਮ ਜਾਂ ਕਾਲੀਕਟ ਹਵਾਈ ਅੱਡੇ ਵੱਲ ਭੇਜਿਆ ਜਾ ਰਿਹਾ ਹੈ।
ਏਅਰਪੋਰਟ ਅਥਾਰਟੀ ਨੇ ਸ਼ਨੀਵਾਰ ਤਕ ਸਾਰੀਆਂ ਉਡਾਣਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੜ੍ਹਾਂ ਨੇ ਏਅਰਪੋਰਟ ਦੀ ਕੀ ਹਾਲਤ ਕਰ ਦਿੱਤੀ ਹੈ। ਪਾਣੀ ਵਿੱਚ ਖੜ੍ਹੇ ਹਵਾਈ ਜਹਾਜ਼ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਸੂਬੇ ਵਿੱਚ ਹਾਲਾਤ ਕਿੰਨੇ ਨਾਜ਼ੁਕ ਹਨ।
ਦੇਸ਼ ਭਰ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕੇਰਲ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸੂਬੇ ਵਿੱਚ ਹਾਲਾਤ ਇੰਨੇ ਬੁਰੇ ਹਨ ਕਿ ਕੋਚੀ ਕੌਮਾਂਤਰੀ ਹਵਾਈ ਅੱਡੇ ਵਿੱਚ ਵੀ ਪਾਣੀ ਵੜ ਗਿਆ ਹੈ।