✕
  • ਹੋਮ

ਵੱਡੇ ਸਟਾਰਾਂ ਦੀਆਂ ਵੱਡੀਆਂ ਫਿਲਮਾਂ ਵੀ ਇਸ ਸਾਲ ਰਹੀਆਂ ਫਲਾਪ

ਏਬੀਪੀ ਸਾਂਝਾ   |  21 Dec 2017 01:18 PM (IST)
ਵੱਡੇ ਸਟਾਰਾਂ ਦੀਆਂ ਵੱਡੀਆਂ ਫਿਲਮਾਂ ਵੀ ਇਸ ਸਾਲ ਰਹੀਆਂ ਫਲਾਪ
1

ਬੈਂਕ ਚੋਰ- ਯਸ਼ ਰਾਜ ਦੇ ਬੈਨਰ ਵਾਲੀ ਫਿਲਮ ਫਲਾਪ ਰਹੀ। ਫ਼ਿਲਮ ਵਿੱਚ ਰਿਤਿਸ਼ ਦੇਸ਼ਮੁਖ ਦੀ ਮੁੱਖ ਭੂਮਿਕਾ ਸੀ। ਇਸ ਫਿਲਮ ਨੇ ਸਿਰਫ 8 ਕਰੋੜ ਰੁਪਏ ਕਮਾਏ।

2

ਨੂਰ: ਇੱਕ ਪੱਤਰਕਾਰ ਨੂਰ 'ਤੇ ਆਧਾਰਤ ਫਿਲਮ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਤੇ ਫਿਲਮ ਫਲਾਪ ਹੋਈ। ਸੋਨਾਕਸ਼ੀ ਸਿਨ੍ਹਾ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ। ਫਿਲਮ ਨੇ ਸਿਰਫ 7.75 ਕਰੋੜ ਹੀ ਕਮਾ ਕੇ ਦਿੱਤੇ।

3

ਮੇਰੀ ਪਿਆਰੀ ਬਿੰਦੂ- ਪਰਿਣੀਤੀ ਚੋਪੜਾ ਤੇ ਅਯੁਸ਼ਮਾਨ ਖੁਰਾਣਾ ਦੀ ਘੱਟ ਬਜਟ ਫਿਲਮ ਬਾਕਸ ਆਫਿਸ ਵਿੱਚ ਸਿਰਫ 9.50 ਕਰੋੜ ਦੀ ਹੀ ਕਮਾਈ ਕੀਤੀ।

4

ਬੇਗਮ ਜਾਨ- ਬੰਗਾਲੀ ਫਿਲਮ ਰਾਜਕਹਾਨੀ, ਬੇਗਮ ਜਾਨ ਦੀ ਰੀਮੇਕ, ਵਧੀਆ ਅਦਾਕਾਰ ਤੇ ਚੰਗੀ ਕਹਾਣੀ ਦੇ ਬਾਵਜੂਦ ਫਲਾਪ ਰਹੀ। ਬਾਕਸ ਆਫਿਸ 'ਤੇ ਫਿਲਮ ਨੇ ਸਿਰਫ 20.75 ਕਰੋੜ ਰੁਪਏ ਦੀ ਕਮਾਈ ਕੀਤੀ। ਫ਼ਿਲਮ ਵਿੱਚ ਵਿਦਿਆ ਬਾਲਨ ਮੁੱਖ ਭੂਮਿਕਾ ਵਿੱਚ ਸਨ।

5

ਸਾਲ 2017 ਵਿੱਚ, ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਸੀ ਜਿਨ੍ਹਾਂ ਦੇ ਟ੍ਰੇਲਰ ਦੇਖ ਸੁਪਰਹਿੱਟ ਹੋਣ ਦੀ ਉਮੀਦ ਕੀਤੀ ਗਈ ਪਰ ਇਹ ਫਿਲਮਾਂ ਪਰਦੇ 'ਤੇ ਆਉਣ ਤੋਂ ਬਾਅਦ ਫਲਾਪ ਹੋ ਗਈਆਂ। ਇਸ ਸੂਚੀ ਵਿੱਚ ਬਹੁਤ ਸਾਰੀਆਂ ਵੱਡੀਆਂ ਬਜਟ ਦੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ ਜਿਵੇਂ ਰਾਬਤਾ ਤੇ ਰੰਗੂਨ ਆਦਿ।

6

ਅੱਜ, ਅਸੀਂ 2017 ਦੀਆਂ ਕੁਝ ਫਿਲਮਾਂ ਬਾਰੇ ਦੱਸਾਂਗੇ ਜੋ ਵੱਡੇ ਬਜਟ ਤੇ ਮੈਗਾ ਸਟਾਰ ਹੋਣ ਦੇ ਬਾਵਜੂਦ, ਬਾਕਸ ਆਫਿਸ 'ਤੇ ਕੁਝ ਵੀ ਨਹੀਂ ਕਰ ਸਕੀਆਂ।

7

ਸਰਕਾਰ 3- 'ਗੌਡਫਾਦਰ' ਫਿਲਮ ਦੀ ਰੀਮੇਕ 'ਸਰਕਾਰ' ਲੜੀ 'ਸਰਕਾਰ -3' ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਬਾਕਸ ਆਫਿਸ ਵਿੱਚ ਸਿਰਫ 9.50 ਕਰੋੜ ਰੁਪਏ ਦੀ ਕਮਾਈ ਕੀਤੀ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਅਮੀਸ਼ਾ ਦੀ ਫ਼ਿਲਮ ਅਚਾਨਕ ਇਸ ਤਰੀਕੇ ਨਾਲ ਫਲਾਪ ਰਹੀ ਹੈ।

8

ਰੰਗੂਨ- ਵਿਸ਼ਾਲ ਭਾਰਦਵਾਜ ਨਿਰਦੇਸ਼ਤ ਫਿਲਮ 'ਰੰਗੂਨ' ਰਿਲੀਜ਼ ਤੋਂ ਪਹਿਲਾਂ ਬਹੁਤ ਚਰਚਾ ਵਿੱਚ ਸੀ ਪਰ ਦਰਸ਼ਕਾਂ ਨੇ ਫ਼ਿਲਮ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਦਿਖਾਈ। ਫਿਲਮ ਸਿਰਫ 23 ਕਰੋੜ ਰੁਪਏ ਕਮਾਈ ਕੀਤੀ। ਕੰਗਨਾ ਰਣੌਤ, ਸ਼ਾਹਿਦ ਕਪੂਰ ਤੇ ਸੈਫ ਅਲੀ ਖ਼ਾਨ ਇਸ ਫ਼ਿਲਮ ਵਿੱਚ ਪ੍ਰਮੁੱਖ ਭੂਮਿਕਾ ਵਿੱਚ ਸਨ।

9

ਓਕੇ ਜਾਨੂੰ - ਹਿੱਟ ਤਾਮਿਲ ਫਿਲਮ ਓਕੇ ਜਾਨੂੰ ਦੀ ਰੀਮੇਕ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਤੇ ਇਹ ਫਿਲਮ ਫਲਾਪ ਰਹੀ। ਆਦਿਤਿਆ ਰਾਏ ਕਪੂਰ ਤੇ ਸ਼ਾਰਦਾ ਕਪੂਰ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਸਨ। ਫਿਲਮ ਨੇ ਸਿਰਫ 23.6 ਕਰੋੜ ਕਮਾਈ ਕੀਤੀ।

10

  • ਹੋਮ
  • Photos
  • ਖ਼ਬਰਾਂ
  • ਵੱਡੇ ਸਟਾਰਾਂ ਦੀਆਂ ਵੱਡੀਆਂ ਫਿਲਮਾਂ ਵੀ ਇਸ ਸਾਲ ਰਹੀਆਂ ਫਲਾਪ
About us | Advertisement| Privacy policy
© Copyright@2026.ABP Network Private Limited. All rights reserved.