ਭਾਰ ਘਟਾਉਣ ਲਈ ਅਜਮਾਓ ਇਹ ਤਰੀਕਾ

ਇਸ ਖੋਜ ਨੂੰ ਫਿਜ਼ੀਕਲ ਥੈਰੇਪੀ ਸਾਇੰਸ 'ਚ ਪਬਲਿਸ਼ ਕੀਤਾ ਗਿਆ ਹੈ। ਇਹ ਖੋਜ 'ਤੇ ਆਧਾਰਤ ਜਾਣਕਾਰੀ ਹੈ। 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਇਸ 'ਤੇ ਗੌਰ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਦੀ ਸਲਾਹ ਲੈ ਲਵੋ।
ਖੋਜ ਦੌਰਾਨ ਦੇਖਿਆ ਗਿਆ ਕਿ ਚਿਊਂਗਮ ਖਾਕੇ 15 ਮਿੰਟ ਤੱਕ ਸੈਰ ਕਰਨ ਨਾਲ ਤਿੰਨ ਕਿਲੋ ਕੈਲੋਰੀ ਘੱਟ ਹੁੰਦੀ ਹੈ।
ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਇਹ ਆਪਣੇ ਆਪ 'ਚ ਪਹਿਲੀ ਖੋਜ ਹੈ। ਇਸ ਦਾ ਮਰਦਾਂ 'ਤੇ ਜ਼ਿਆਦਾ ਅਸਰ ਦੇਖਿਆ ਗਿਆ ਹੈ।
ਹਾਲਾਕਿ ਪਹਿਲਾਂ ਹੋਈ ਖੋਜ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਚਿਊਂਗਮ ਖਾਣ ਨਾਲ ਹਾਰਟ ਰੇਟ ਵਧਦਾ ਹੈ ਪਰ ਨਵੀਂ ਖੋਜ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚਿਊਂਗਮ ਖਾਣ ਨਾਲ ਹਾਰਟ ਰੇਟ ਦੇ ਨਾਲ ਹੀ ਵਜ਼ਨ ਵੀ ਘੱਟ ਹੁੰਦਾ ਹੈ।
21 ਤੋਂ 69 ਸਾਲ ਦੇ ਲੋਕਾਂ 'ਤੇ ਹੋਈ ਰਿਸਰਚ ਮੁਤਾਬਕ ਚਿਊਂਗਮ ਚਬਾ ਕੇ ਸੈਰ ਕਰਨ ਨਾਲ 46 ਫੀਸਦੀ ਲੋਕਾਂ ਦਾ ਹਾਰਟ ਰੇਟ ਵਧ ਗਿਆ।
ਜਾਪਾਨੀ ਰਿਸਰਚ ਦੇ ਮੁਤਾਬਕ ਸੈਰ ਕਰਦਿਆਂ ਚਿਊਂਗਮ ਚਬਾਉਣ ਨਾਲ ਵੀ ਆਸਾਨੀ ਨਾਲ ਵਜ਼ਨ ਘੱਟ ਸਕਦਾ ਹੈ।
ਵਜ਼ਨ ਘੱਟ ਕਰਨ ਲਈ ਕਈ ਤਰੀਕੇ ਹਨ ਪਰ ਕੁਝ ਆਸਾਨ ਟਿਪਸ ਨਾਲ ਵੀ ਤੁਸੀਂ ਭਾਰ ਘਟਾ ਸਕਦੇ ਹੋ। ਹਾਲ ਹੀ ਹੋਈ ਖੋਜ ਮੁਤਾਬਕ ਤੁਸੀਂ ਚਿਊਂਗਮ ਖਾ ਕੇ ਵੀ ਭਾਰ ਘਟਾ ਸਕਦੇ ਹੋ।