ਰਿਸ਼ਤਾ ਰੱਖਣਾ Smooth ਤੇ ਨਾ ਭੁੱਲੋ ਇਹ Rules..!
ਕਰਨਰ ਨੇ ਇਹ ਵੀ ਸਲਾਹ ਦਿੱਤੀ ਕਿ ਜ਼ਿਆਦਾਤਰ ਲੋਕ ਸੈਕਸ ਦਾ ਮਤਲਬ ਇੰਟਰਕੋਰਸ ਹੀ ਸਮਝਦੇ ਹਨ ਪਰ ਆਊਟਕੋਰਸ ਵੀ ਕਾਫੀ ਅਸਰਦਾਰ ਹੁੰਦਾ ਹੈ। ਜਿਵੇਂ ਕਿ ਮੌਖਿਕ ਸੰਭੋਗ ਜਾਂ ਓਰਲ ਸੈਕਸ, ਜਾਂ ਇੱਕ ਦੂਜੇ ਨਾਲ ਸ਼ਰਾਰਤ ਛੇੜਖਾਨੀਆਂ। ਇਸ ਤਰ੍ਹਾਂ ਦੋਵੇਂ ਸਾਥੀ ਚੰਗਾ ਆਨੰਦ ਮਾਣ ਸਕਦੇ ਹਨ।
Download ABP Live App and Watch All Latest Videos
View In Appਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸੈਕਸ ਲਾਈਫ਼ ਦਾ ਲੁਤਫ਼ ਜ਼ਰੂਰ ਲਵੋ। ਇਹ ਕਹਿਣਾ ਹੈ ਸੈਕਸ ਥੈਰੇਪਿਸਟ ਈਅਨ ਕਰਨਰ ਦਾ। ਉਹ ਕਹਿੰਦੇ ਹਨ ਕਿ ਸਰੀਰਕ ਸਬੰਧ ਸਿੱਧੇ ਤੌਰ ਨਾਲੋਂ ਅਸਿੱਧੇ ਤੌਰ 'ਤੇ ਜ਼ਿਆਦਾ ਅਸਰ ਪਾਉਂਦੇ ਹਨ। ਇਹ ਕਈ ਵਾਰ ਤਣਾਅ ਘਟਾਉਣ ਦਾ ਕੰਮ ਕਰਦੇ ਹਨ ਤੇ ਕਈ ਵਾਰ ਪਿਆਰ ਜਤਾਉਣ ਦਾ।
ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਇਕੱਲਿਆਂ ਘੁੰਮਣ ਜਾਣਾ ਲਾਹੇਵੰਦ ਹੁੰਦਾ ਹੈ। ਬੱਚਿਆਂ ਨਾਲ ਮਾਪੇ ਬਹੁਤ ਥੱਕ ਜਾਂਦੇ ਹਨ ਤੇ ਉਨ੍ਹਾਂ ਨੂੰ ਆਪਣੇ ਲਈ ਵਕਤ ਹੀ ਨਹੀਂ ਮਿਲਦਾ। ਉਨ੍ਹਾਂ ਸਲਾਹ ਦਿੱਤੀ ਕਿ ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਬੱਚਿਆਂ ਤੋਂ ਬਿਨਾਂ ਹੋਟਲ ਬੁੱਕ ਕਰਵਾ ਕੇ ਜ਼ਿੰਦਗੀ ਦਾ ਆਨੰਦ ਮਾਣੋ।
ਸੈਕਸ ਥੈਰੇਪਿਸਟ ਕਿੰਬਰਲੇ ਐਂਡਰਸਨ ਕਹਿੰਦੀ ਹੈ ਕਿ ਆਪਣੇ ਸਾਥੀ ਨੂੰ ਉਤਸ਼ਾਹਤ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ। ਆਪਣੇ ਹਾਣੀ ਦੀ ਛੋਟੀ-ਛੋਟੀ ਪਸੰਦ 'ਤੇ ਫੋਕਸ ਕਰੋ ਇਸ ਨਾਲ ਤੁਹਾਡੀ ਜ਼ਿੰਦਗੀ ਆਪਣੇ ਆਪ ਸੁਧਰ ਜਾਏਗੀ।
ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਨਾਲ ਤੋਲਣਾ ਸਿਆਣਪ ਨਹੀਂ। ਸੈਕਸ ਥੈਰੇਪਿਸਟ ਕਿਲੇ ਰੈਕਿੰਗ ਦਾ ਕਹਿਣਾ ਹੈ ਕਿ ਉਮਰ ਭਰ ਦੇ ਸਾਥ ਦਾ ਮਤਲਬ ਇਹ ਨਹੀਂ ਕਿ ਕੌਣ ਬਿਸਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੁਸੀਂ ਅਜਿਹੀ ਥਾਂ 'ਤੇ ਜਾ ਕੇ ਇੰਟਰਕੋਰਸ ਦਾ ਨਜ਼ਾਰਾ ਲਵੋ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ। ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਵਿੱਚ ਨਵਾਂਪਣ ਆਉਣ ਲੱਗੇਗਾ।
ਨਿਊਯਾਰਕ ਦੀ ਸੈਕਸ ਥੈਰੇਪਿਸਟ ਮੇਗਨ ਫਲੇਮਿੰਗ ਦਾ ਗੋਲਡਨ ਰੂਲ ਇਹ ਹੈ ਕਿ ਤੁਸੀਂ ਆਪਣੇ ਸਾਥੀ ਨਾਲ ਠੀਕ ਉਸੇ ਤਰ੍ਹਾਂ ਹੀ ਕਰੋ ਜਿਵੇਂ ਤੁਸੀਂ ਆਪਣੇ ਲਈ ਚਾਹੁੰਦੇ ਹੋਵੋ।
ਅਕਸਰ ਇਹ ਵੇਖਿਆ ਗਿਆ ਹੈ ਕਿ ਕੋਈ ਰਿਸ਼ਤਾ ਬੜੇ ਉਤਸ਼ਾਹ ਨਾਲ ਸ਼ੁਰੂ ਹੁੰਦਾ ਹੈ ਪਰ ਸਮਾਂ ਪੈਣ ਦੇ ਨਾਲ-ਨਾਲ ਇਹ ਠੰਢਾ ਪੈਣਾ ਸ਼ੁਰੂ ਹੋ ਜਾਂਦਾ ਹੈ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੇ ਨਿਯਮ ਜੋ ਸੈਕਸ ਥੈਰੇਪਿਸਟ ਵੱਲੋਂ ਦੱਸੇ ਗਏ ਹਨ।
- - - - - - - - - Advertisement - - - - - - - - -