ਫੋਰਡ ਨੇ ਵਾਪਸ ਮੰਗਵਾਈਆਂ Aspire, Figo, Freestyle ਤੇ Endeavour ਕਾਰਾਂ, ਇੰਝ ਕਰੋ ਆਪਣੀ ਕਾਰ ਚੈੱਕ
ਇਹ ਆਪਣੀ ਮਰਜ਼ੀ ਨਾਲ ਸ਼ੁਰੂ ਕੀਤਾ ਨਿਰੀਖਣ ਕੰਪਨੀ ਦੀ ਕਮਿਟਮੈਂਟਸ ਮੁਤਾਬਕ ਹੈ, ਤਾਂ ਜੋ ਉਹ ਆਪਣੇ ਗਾਹਕਾਂ ਨੂੰ ਪੂਰਨ ਸ਼ਾਂਤੀ ਤੇ ਆਪਣੇ ਵਹੀਕਲਸ ਦੇ ਲੌਂਗ ਟਰਮ ਯਕੀਨ ਨੂੰ ਬਣਾਈ ਰੱਖੇ। ਫੋਰਡ ਇੰਡੀਆ ‘ਚ ਫਰੀਸਟਾਈਲ, ਈਕੋਸਪੋਰਟ, ਫੀਗੋ, ਐਸਪਾਈਰ, ਅੰਡੇਵਰ ਤੇ ਮਸਟੈਂਗ ਸਣੇ ਛੇ ਵੱਖ-ਵੱਖ ਕਾਰਾਂ ਵੇਚਦੀ ਹੈ।
ਗਾਹਕਾਂ ਨੂੰ ਇਸ ਲਈ ਖੁਦ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਕੰਪਨੀ ਖੁਦ ਨਿੱਜੀ ਤੌਰ ‘ਤੇ ਗਾਹਕਾਂ ਨੂੰ ਇਸ ਬਾਰੇ ਸੂਚਿਤ ਕਰ ਰਹੀ ਹੈ। ਉਨ੍ਹਾਂ ਦੀ ਕਾਰ ਨੂੰ ਚੈੱਕਅਪ ਲਈ ਫੋਰਡ ਡੀਲਰਸ਼ਿਪ ‘ਤੇ ਲਿਆਉਣ ਲਈ ਕਿਹਾ ਜਾ ਰਿਹਾ ਹੈ। ਕੰਪਨੀ ਫੋਰਡ ਡੀਲਰਸ਼ਿਪ ‘ਤੇ ਕਾਰ ਲਿਆਉਣ ਲਈ ਗਾਹਕਾਂ ਤਕ ਪਹੁੰਚ ਬਣਾ ਰਹੀ ਹੈ।
ਜਦਕਿ ਫੋਰਡ ਫੀਗੋ, ਐਸਪਾਇਰ ਤੇ ਫਰੀਸਟਾਈਲ ਦੀ ਯੂਨਿਟਸ ਦੀ ਜਾਣਕਾਰੀ ਨਹੀਂ ਪਰ ਪ੍ਰਭਾਵਿਤ ਵਹੀਕਲਸ ਨੂੰ ਫੋਰਡ ਦੇ ਸਾਨੰਦ ਪਲਾਂਟ ‘ਚ ਸਤੰਬਰ 2017 ਤੋਂ ਅਪਰੈਲ 2019 ‘ਚ ਤਿਆਰ ਕੀਤਾ ਗਿਆ ਸੀ।
ਫਰਵਰੀ 2004 ਤੋਂ ਸਤੰਬਰ 2014 ਦਰਮਿਆਨ ਕੰਪਨੀ ਨੇ ਚੇਨਈ ਪਲਾਂਟ ‘ਚ ਬਣੀਆਂ ਅੰਡੇਵਰ ਦੇ ਕੁੱਲ 22690 ਯੂਨਿਟ ਨੂੰ ਪ੍ਰਭਾਵਿਤ ਕੀਤਾ।
ਤਿੰਨਾਂ ਕਾਰਾਂ ਨੂੰ ਬੈਟਰੀ ਮਾਨੀਟਰਿੰਗ ਵਾਈਰਿੰਗ ਹਾਰਨੈਸ ਦੀ ਟੈਸਟਿੰਗ ਲਈ ਰੀਕਾਲ ਕੀਤਾ ਗਿਆ ਹੈ। ਉਧਰ ਫਲੈਗਸ਼ਿਪ ਐਸਯੂਵੀ ਨੂੰ ਫਰੰਟ ਏਅਰਬੈਗ ਇੰਫਲੋਟਰ ਦੀ ਟੈਸਟਿੰਗ ਲਈ ਰੀਕਾਲ ਕੀਤਾ ਗਿਆ ਹੈ।
ਦੇਸ਼ ‘ਚ ਫੋਰਡ ਦੀਆਂ ਕਾਰਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਖਾਸ ਤੌਰ ‘ਤੇ ਇਸ ਦੀ ਐਸਯੂਵੀ ਐਂਡੇਵਰ ਕਾਫੀ ਫੇਮਸ ਹੈ।
ਕਾਰ ਨਿਰਮਾਤਾ ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਮਰਜ਼ੀ ਨਾਲ ਪੁਰਾਣੀ ਜੈਨਰੈਸ਼ਨ ਦੀ ਫੋਰਡ ਐਂਡੇਵਰ ਦੇ ਫਰੰਟ ਏਅਰਬੈਗ ਇੰਫਲੋਟਰ ਦਾ ਨਿਰੀਖਣ ਕਰ ਰਹੀ ਹੈ, ਜੋ ਫਰਵਰੀ 2004 ਤੇ ਸਤੰਬਰ 2014 ‘ਚ ਕੰਪਨੀ ਨੇ ਚੇਨਈ ਪਲਾਂਟ ‘ਚ ਤਿਆਰ ਕੀਤੀਆਂ ਸੀ।
ਫੇਮਸ ਕਾਰ ਨਿਰਮਾਤਾ ਫੋਰਡ ਫੀਗੋ, ਫੀਗੋ ਐਸਪਾਇਰ, ਫਰੀਸਟਾਈਲ ਤੇ ਓਲਡ ਜੈਨਰੇਸ਼ਨ ਐਂਡੇਵਰ ਨੂੰ ਆਪਣੀ ਮਰਜ਼ੀ ਨਾਲ ਰੀਕਾਲ ਕੀਤਾ ਹੈ।