ਭਾਰਤ ’ਚ ਜਲਦ ਧੂੜਾਂ ਪੱਟੇਗੀ 300 ਦੀ ਰਫ਼ਤਾਰ ਵਾਲੀ ਫੌਰਡ ਸ਼ੈਲਬੀ, ਵੇਖੋ ਤਸਵੀਰਾਂ
ਇਸ ਕਾਰ ਨੂੰ ਹੈਂਡਕ੍ਰਾਫਟਿਡ ਸੁਪਰਚਾਰਜਿਡ 5.2 ਲੀਡਰ V8 ਇੰਜਣ ਨਾਲ ਲੈਸ ਕੀਤਾ ਗਿਆ ਹੈ ਜੋ 700 ਹਾਰਸ ਪਾਵਰ ਜਨਰੇਟ ਕਰੇਗਾ।
ਮਸਟੈਂਗ ਸ਼ੈਲਬੀ GT500 ਸਟੈਂਡਰਡ ਫੌਰਡ ਮਸਟੈਂਗ ’ਤੇ ਆਧਾਰਿਤ ਹੈ ਜੋ ਦੁਨੀਆ ਦੀ ਸਭ ਤੋਂ ਤਾਕਤਵਰ ਫੌਰਡ ਕਾਰ ਹੈ।
ਉਨ੍ਹਾਂ ਦੱਸਿਆ ਕਿ ਸ਼ੈਲਬੀ ਇੰਡੀਆ ਕਾਰਾਂ ਦੀ ਡਿਸਟ੍ਰੀਬਿਊਸ਼ਨ ਤੇ ਮਾਰਕਟਿੰਗ ਵੇਖੇਗਾ।
AJP ਗਰੁੱਪ ਦੇ ਚੀਫ ਆਪਰੇਟਿੰਗ ਅਫ਼ਸਰ ਮਾਨਸ ਧਵਨ ਨੇ ਦੱਸਿਆ ਕਿ ਸ਼ੈਲਬੀ ਰੇਸਿੰਗ ਕਾਰ ਫੌਰਡ ਪਲੇਟਫਾਰਮ ’ਤੇ ਬਣੇਗੀ ਪਰ ਇਸ ਨੂੰ ਭਾਰਤ ਵਿੱਚ ਅਸੈਂਬਲ ਕੀਤਾ ਜਾਏਗਾ ਤੇ ਜ਼ਰੂਰੀ ਫੇਰਬਦਲ ਤੇ ਅਪਗ੍ਰੇਡੇਸ਼ਨ ਵੀ ਕੀਤੀ ਜਾਏਗੀ।
ਕੰਪਨੀ ਨੇ ਹਾਲੇ ਤਕ ਫੌਰਡ ਸ਼ੈਲਬੀ ਕਾਰਾਂ ਦੇ ਲਾਂਚ ਬਾਰੇ ਜ਼ਿਆਦਾ ਖ਼ੁਲਾਸਾ ਨਹੀਂ ਕੀਤਾ ਪਰ ਰਿਪੋਰਟਾਂ ਮੁਤਾਬਕ ਇਸ ਮਾਡਲ ਦੀ ਕੀਮਤ ਲਗਪਗ 2 ਕਰੋੜ ਰੁਪਏ ਹੋ ਸਕਦੀ ਹੈ।
ਇਹ ਕੰਪਨੀ ਭਾਰਤ ਵਿੱਚ ਵੀ ਆਪਣੇ AJ ਪਰਫਾਰਮੈਂਸ ਸਟੂਡੀਓ ਵਿੱਚ ਕਾਰਾਂ ਅਸੈਂਬਲ ਕਰੇਗੀ।
ਪੁਣੇ ਦੀ ਕੰਪਨੀ AJP ਗਰੁੱਪ ਸ਼ੈਲਬੀ ਇੰਡੀਆ ਦੀ ਤਕਨੀਕੀ ਭਾਈਵਾਲ ਹੈ।
ਇਸ ਸਾਲ ਦੇ ਆਖ਼ੀਰ ਵਿੱਚ ਫੋਰਡ ਮਸਟੈਂਗ ਸ਼ੈਲਬੀ ਰੇਸਿੰਗ ਕਾਰ ਲਾਂਚ ਕੀਤੀ ਜਾ ਸਕਦੀ ਹੈ।