✕
  • ਹੋਮ

ਹੇਮਕੁੰਟ ਸਾਹਿਬ ਤੋਂ ਆਈਆਂ ਤਾਜ਼ਾ ਤਸਵੀਰਾਂ

ਏਬੀਪੀ ਸਾਂਝਾ   |  20 Apr 2018 02:30 PM (IST)
ਹੇਮਕੁੰਟ ਸਾਹਿਬ ਤੋਂ ਆਈਆਂ ਤਾਜ਼ਾ ਤਸਵੀਰਾਂ
1

ਉਤਰਾਖੰਡ ਸਰਕਾਰ ਵੱਲੋਂ ਇੱਥੇ ਰੋਪਵੇਅ ਉਸਾਰਨ ਦੀ ਵੀ ਯੋਜਨਾ ਸੀ, ਜਿਸ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਹੈ ਪਰ ਇਹ ਯੋਜਨਾ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋ ਸਕਿਆ।

2

ਗੁਰਦੁਆਰਾ ਗੋਬਿੰਦਘਾਟ ਨੇੜੇ ਉਸਾਰਿਆ ਵੱਡਾ ਪੁਲ ਪਿਛਲੇ ਵਰ੍ਹੇ ਸ਼ੁਰੂ ਹੋ ਗਿਆ ਸੀ, ਜਿਸ ਰਸਤੇ ਚਾਰ ਕਿਲੋਮੀਟਰ ਦੂਰ ਪਿੰਡ ਘਗਰੀਆ ਤੱਕ ਵਾਹਨ ਵੀ ਜਾ ਸਕਦੇ ਹਨ।

3

ਉਨ੍ਹਾਂ ਦੱਸਿਆ ਕਿ ਯਾਤਰਾ ਨੂੰ ਸੁਖਾਲਾ ਬਣਾਉਣ ਲਈ 25 ਅਪਰੈਲ ਤੋਂ ਭਾਰਤੀ ਜਵਾਨ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦੇਣਗੇ। ਯਾਤਰਾ ਦੇ ਸਮੇਂ ਗੁਰਦੁਆਰਾ ਗੋਬਿੰਦਧਾਮ ਕੋਲ ਪਿੰਡ ਭੰਡਾਰਾ ਨੇੜੇ ਬਣਾਇਆ ਗਿਆ ਵੱਡਾ ਪੁਲ ਵੀ ਸ਼ੁਰੂ ਹੋ ਜਾਵੇਗਾ।

4

ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਉਮੀਦ ਜਤਾਈ ਕਿ ਇਸ ਵਰ੍ਹੇ ਪਿਛਲੇ ਵਰ੍ਹੇ ਨਾਲੋਂ ਵੀ ਵੱਧ ਯਾਤਰੀ ਦਰਸ਼ਨ ਕਰਨ ਲਈ ਪੁੱਜਣਗੇ।

5

15 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਹੇਮਕੁੰਟ ਇਸ ਵੇਲੇ ਵੀ ਬਰਫ਼ ਨਾਲ ਢੱਕਿਆ ਹੈ। ਤਿੰਨ ਕਿਲੋਮੀਟਰ ਘੇਰੇ ਤੱਕ ਬਰਫ਼ ਹੈ।

6

ਇਹ ਤਸਵੀਰਾਂ ਹੇਮਕੁੰਟ ਸਾਹਿਬ ਤੋਂ ਹਨ। ਇਹ ਤਸਵੀਰਾਂ 18 ਅਪਰੈਲ ਨੂੰ ਲਈਆਂ ਗਈਆਂ ਜਿੱਥੇ ਬਰਫ ਨਜ਼ਰ ਆ ਰਹੀ ਹੈ। ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋ ਰਹੀ ਹੈ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਹੇਮਕੁੰਟ ਸਾਹਿਬ ਤੋਂ ਆਈਆਂ ਤਾਜ਼ਾ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.