ਇਹ ਕੰਪਨੀ ਦੇ ਰਹੀ ਹੈ ਅਨਲਿਮਿਟੇਡ ਵਟਸਐਪ ਐਕਸੈੱਸ....

ਫੇਸਬੁੱਕ ਔਂਡ ਵੱਟਸਐਪ ਨੇ ਦੁਨੀਆ ਵਿੱਚ ਫ਼ੋਨ ਐਸ.ਐਮ.ਐਸ. ਅਤੇ ਕਾਲ ਨੇ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਅੱਜ ਦੁਨੀਆ ਵਿੱਚ ਮੈਸੇਜ ਤੋਂ ਕਈ ਗੁਣਾ ਜ਼ਿਆਦਾ ਵਟਸਐਪ ਮੈਸੇਜ ਕੀਤੇ ਜਾਂਦੇ ਹਨ।ਵਟਸਐਪ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਟ ਮੈਸੇਜਿੰਗ ਸਰਵਿਸ ਹੈ। ਇਸ ਨੂੰ ਦੇਖਦੇ ਹੋਏ ਅਮਰੀਕਾ ਦੀ ਮੋਬਾਈਲ ਵਰਚੂਅਲ ਕੰਪਨੀ FreedomPop ਨੇ ਨਵਾਂ ਆਫ਼ਰ ਸ਼ੁਰੂ ਕੀਤਾ ਹੈ।

ਕਾਬਲੇਗੌਰ ਹੈ ਕਿ ਅਮਰੀਕਾ ਵਿੱਚ ਵਟਸਐਪ ਯੂਜਰਸ ਨੂੰ ਹਾਲੇ 100 ਡਾਲਰ ਤੱਕ ਸਾਲ ਦੇ ਲਈ ਦੇਣਾ ਹੁੰਦਾ ਹੈ। ਅਜਿਹੇ ਵਿੱਚ ਇਸ ਨੂੰ ਫ਼ਰੀ ਕਰ ਕੇ ਕੰਪਨੀ ਲੋਕਾਂ ਨੂੰ ਲੁਭਾਉਣਾ ਚਾਹੁੰਦੀ ਹੈ।
ਇਸ ਆਫ਼ਰ ਦੇ ਤਹਿਤ ਦੁਨੀਆ ਦੇ 30 ਦੇਸ਼ਾਂ ਵਿੱਚ ਤੁਸੀਂ ਫ਼ਰੀ ਵਟਸਐਪ ਐਕਸੈੱਸ ਕਰ ਸਕੋਗੇ। ਇਹ ਆਫ਼ਰ ਰੋਮਿੰਗ ਵਿੱਚ ਵੀ ਲਾਗੂ ਹੋਵੇਗਾ।
ਜਿਨ੍ਹਾਂ ਦੇਸ਼ਾਂ ਨੂੰ ਇਹ ਆਫ਼ਰ ਮਿਲੇਗਾ, ਉਨ੍ਹਾਂ ਵਿੱਚ ਜਰਮਨੀ, ਯੂ.ਕੇ., ਫਰਾਂਸ, ਪੁਰਤਗਾਲ, ਇਟਲੀ ਵਰਗੇ ਦੇਸ਼ ਸ਼ਾਮਿਲ ਹਨ। ਇਸ ਤੋਂ ਪਹਿਲਾਂ ਇਟਲੀ ਦੀ ਇੱਕ ਕੰਪਨੀ ਵਹਾਟਸਿਮ ਨੇ ਵੀ ਆਪਣੇ ਦੇਸ਼ ਵਿੱਚ ਅਜਿਹਾ ਹੀ ਕੁਝ ਆਫ਼ਰ ਸ਼ੁਰੂ ਕੀਤਾ ਸੀ।
ਇਹ ਕੰਪਨੀ ਗਾਹਕਾਂ ਨੂੰ ਵਟਸਐਪ-ਓਨਲੀ ਸਿਮ ਦੇ ਰਹੀ ਸੀ। ਜਿਸ ਵਿੱਚ ਟਰੈਵਲ ਕਰਦੇ ਸਮੇਂ ਇਸ ਸਿਮ ਦੀ ਮਦਦ ਨਾਲ 150 ਦੇਸ਼ਾਂ ਵਿੱਚ ਮੁਫ਼ਤ ਵਟਸਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ।