✕
  • ਹੋਮ

ਕੋਈ ਨਹੀਂ ਤੋੜ ਸਕਿਆ ਪੰਜ ਮੋਟਰਸਾਈਕਲਾਂ ਦੀ ਮਾਈਲੇਜ ਦਾ ਰਿਕਾਰਡ

ਏਬੀਪੀ ਸਾਂਝਾ   |  25 Aug 2019 01:58 PM (IST)
1

ਦੇਸ਼ ਦੇ ਆਮ ਨਾਗਰਿਕਾਂ ਨੂੰ ਅਕਸਰ ਜ਼ਿਆਦਾ ਮਾਈਲੇਜ ਦੇਣ ਵਾਲੇ ਮੋਟਰਸਾਈਕਲ ਜ਼ਿਆਦਾ ਪਸੰਦ ਆਉਂਦੇ ਹਨ। ਖ਼ਾਸ ਤੌਰ 'ਤੇ ਕਾਲਜ ਜਾਣ ਵਾਲੇ ਨੌਜਵਾਨਾਂ ਲਈ ਘੱਟ ਬਜਟ ਵਿੱਚ ਜ਼ਿਆਦਾ ਮਾਈਲੇਜ ਦੇਣ ਵਾਲੇ ਮੋਟਰਸਾਈਕਲ ਹੀ ਫਿੱਟ ਬੈਠਦੇ ਹਨ। ਅੱਜ ਤੁਹਾਨੂੰ ਅਜਿਹੇ ਪੰਜ ਮੋਟਰਸਾਈਕਲਾਂ ਬਾਰੇ ਦੱਸਾਂਗੇ।

2

ਹੌਂਡਾ ਸੀਡੀ 110 (Honda CD 110): ਟੀਵੀਐਸ ਸਪੋਰਟ ਦੀ ਐਕਸ ਸ਼ੋਅਰੂਮ ਕੀਮਤ ਲਗਪਗ 56,473 ਰੁਪਏ ਤੋਂ ਲੈ ਕੇ 59,461 ਰੁਪਏ ਤਕ ਹੈ। ਇੰਜਨ ਤੇ ਪਾਵਰ ਦੀ ਗੱਲ ਕਰੀਏ ਤਾਂ ਹੌਂਡਾ ਸੀਡੀ 110 'ਚ 109.19 ਸੀਸੀ ਦਾ ਇੰਜਨ ਹੈ। ਇਹ ਮੋਟਰਸਾਈਕਲ 74 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ।

3

ਟੀਵੀਐਸ ਸਪੋਰਟ (TVS Sport): ਕੀਮਤ ਦੀ ਗੱਲ ਕਰੀਏ ਤਾਂ ਟੀਵੀਐਸ ਸਪੋਰਟ ਦੀ ਐਕਸ ਸ਼ੋਅਰੂਮ ਕੀਮਤ ਲਗਪਗ 46,759 ਰੁਪਏ ਤੋਂ 56,578 ਰੁਪਏ ਤਕ ਹੈ। ਟੀਵੀਐਸ ਸਪੋਰਟ 'ਚ 99.7 ਸੀਸੀ ਦਾ ਇੰਜਨ ਦਿੱਤਾ ਗਿਆ ਹੈ। ਮਾਈਲੇਜ ਦੀ ਗੱਲ ਕਰੀਏ ਤਾਂ ਇਹ ਬਾਈਕ 87.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ।

4

ਬਜਾਜ ਪਲੈਟੀਨਾ (Bajaj Platina): ਕੀਮਤ ਦੇ ਲਿਹਾਜ਼ ਨਾਲ, ਬਜਾਜ ਪਲੈਟੀਨਾ ਦੀ ਐਕਸ-ਸ਼ੋਅਰੂਮ ਕੀਮਤ ਲਗਪਗ 57,684 ਰੁਪਏ ਤੋਂ 58,454 ਰੁਪਏ ਤਕ ਹੈ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਬਜਾਜ ਪਲੈਟੀਨਾ 'ਚ 115 ਸੀਸੀ ਦਾ ਇੰਜਨ ਹੈ। ਇਹ ਬਾਈਕ 96 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ।

5

ਬਜਾਜ ਸੀਟੀ 100 (Bajaj CT 100): ਬਜਾਜ ਸੀਟੀ 100 ਦੀ ਐਕਸ ਸ਼ੋਅਰੂਮ ਕੀਮਤ ਕਰੀਬ 39,552 ਰੁਪਏ ਤੋਂ 48,419 ਰੁਪਏ ਤਕ ਹੈ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਬਜਾਜ ਸੀਟੀ 100 ਦਾ ਇੰਜਨ 99.27 ਸੀਸੀ ਦਾ ਹੈ। ਇਹ ਬਾਈਕ 89.5 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ।

6

ਹੀਰੋ ਐਚਐਫ ਡੀਲਕਸ (Hero HF Deluxe): ਹੀਰੋ ਐਚਐਫ ਡੀਲਕਸ ਦੀ ਐਕਸ ਸ਼ੋਅਰੂਮ ਕੀਮਤ ਲਗਪਗ 48,752 ਤੋਂ 60,036 ਰੁਪਏ ਹੈ। ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਹੀਰੋ ਐਚਐਫ ਡੀਲਕਸ 'ਚ 97.2 ਸੀਸੀ ਦਾ ਇੰਜਨ ਹੈ। ਇਹ ਮੋਟਰਸਾਈਕਲ 82.9 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦੀ ਹੈ।

  • ਹੋਮ
  • Photos
  • ਆਟੋ
  • ਕੋਈ ਨਹੀਂ ਤੋੜ ਸਕਿਆ ਪੰਜ ਮੋਟਰਸਾਈਕਲਾਂ ਦੀ ਮਾਈਲੇਜ ਦਾ ਰਿਕਾਰਡ
About us | Advertisement| Privacy policy
© Copyright@2025.ABP Network Private Limited. All rights reserved.