ਫੋਨ ਦੀ ਬੈਟਰੀ ਤੋਂ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

ਸਮਾਰਟਫੋਨ ਅੱਜ ਹਰ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ। ਸਮਾਰਟਫੋਨ ਦੀ ਜਲਦੀ ਖਤਮ ਹੋਣ ਵਾਲੀ ਬੈਟਰੀ ਹਰ ਯੂਜ਼ਰ ਲਈ ਮੁਸੀਬਤ ਹੈ। ਜੇਕਰ ਤੁਸੀਂ ਵੀ ਇਸ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਧਿਆਨ ਦਿਓ ਕਿ ਆਖਰ ਇਸ ਮੁਸ਼ਕਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਜੇਕਰ ਤੁਸੀਂ ਫੋਟੋ ਦੇ ਸ਼ੌਕੀਨ ਹੋ ਤਾਂ ਧਿਆਨ ਦਿਓ ਕਿ ਜਿਹੜੇ ਐਪ ਫੋਟੋ ਐਡੀਟਿੰਗ ਲਈ ਵਰਤੇ ਜਾਂਦੇ ਹਨ, ਉਹ ਬੈਟਰੀ ਬਹੁਤ ਡਿਸਚਾਰਜ ਕਰਦੇ ਹਨ। ਇਸ ਤੋਂ ਇਲਾਵਾ ਐਕਸਟਰਾ ਬ੍ਰਾਊਜ਼ਰ ਐਪ ਤੇ ਗੇਮਿੰਗ ਐਪ ਬੈਟਰੀ ਖਾਂਦੇ ਹਨ।
ਐਂਟੀ ਵਾਇਰਸ ਐਪ ਸੁਰੱਖਿਆ ਦੇ ਲਿਹਾਜ਼ ਨਾਲ ਤਾਂ ਠੀਕ ਹਨ, ਪਰ ਕੁਝ ਐਪ ਅਜਿਹੇ ਹਨ ਜਿਹੜੇ ਬੈਟਰੀ ਸੇਵਰ ਜਾਂ ਰੈਮ ਮੈਨੇਜਮੈਂਟ ਐਪ ਸਮੇਂ-ਸਮੇਂ ਤੇ ਫੋਨ ਵਿੱਚ ਚੱਲਦੇ ਰਹਿੰਦੇ ਹਨ। ਸਮਾਰਟਫੋਨ ਨੂੰ ਸਕੈਨ ਕਰਨ ਤੋਂ ਇਲਾਵਾ ਪੋਟੈਂਸ਼ੀਅਲ ਥ੍ਰੈਟ ਤੋਂ ਵੀ ਬਚਾਉਂਦੇ ਹਨ ਪਰ ਇਸ ਨਾਲ ਬੈਟਰੀ ਬਹੁਤ ਖਰਚ ਹੁੰਦੀ ਹੈ।
ਬੈਟਰੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਐਪ ਵਿੱਚ ਪਹਿਲਾ ਹੈ, ਐਪ ਬੈਟਰੀ ਸੇਵਰ ਜਾਂ ਰੈਮ ਕਲੀਨਿੰਗ ਐਪ ਜਿਹੜਾ ਉਸ ਵੇਲੇ ਵੀ ਤੁਹਾਡੇ ਫੋਨ ਵਿੱਚ ਚੱਲਦਾ ਰਹਿੰਦਾ ਹੈ, ਜਦ ਤੁਸੀਂ ਫੋਨ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ।
ਇੱਕ ਐਪ ਜੋ ਤਕਰੀਬਨ ਹਰ ਕੋਈ ਵਰਤਦਾ ਹੈ, ਫੇਸਬੁੱਕ ਦਾ ਐਪ। ਇਹ ਸਭ ਤੋਂ ਜਿਆਦਾ ਪਾਪੂਲਰ ਸਮਾਰਟਫੋਨ ਐਪ ਤਾਂ ਹੈ, ਪਰ ਇਸ ਨਾਲ ਹੀ ਇਹ ਸਭ ਤੋਂ ਵੱਧ ਬੈਟਰੀ ਖਾਣ ਵਾਲੇ ਐਪ ਵਿੱਚੋਂ ਇੱਕ ਹੈ।
ਦਰਅਸਲ ਤੁਹਾਡੇ ਫੋਨ ਵਿੱਚ ਕਈ ਵਾਰ ਜਾਣੇ-ਅਣਜਾਣੇ ਕੁਝ ਅਜਿਹੇ ਐਪ ਡਾਊਨਲੋਡ ਹੋ ਜਾਂਦੇ ਹਨ, ਜਿਹੜੇ ਫੋਨ ਦੀ ਬੈਟਰੀ ਨੂੰ ਜਲਦੀ ਡਿਸਚਾਰਜ ਕਰ ਦਿੰਦੇ ਹਨ।