✕
  • ਹੋਮ

ਇੱਕ ਸੌ ਮੀਟਰ ਲੰਮਾ ਸੀਗਾਰ ਬਣਾ ਕੇ ਨਵਾਂ ਰਿਕਾਰਡ ਬਣਾਇਆ

ਏਬੀਪੀ ਸਾਂਝਾ   |  11 Aug 2016 05:06 PM (IST)
ਇੱਕ ਸੌ ਮੀਟਰ ਲੰਮਾ ਸੀਗਾਰ ਬਣਾ ਕੇ ਨਵਾਂ ਰਿਕਾਰਡ ਬਣਾਇਆ

ਹਵਾਨਾ- ਕਿਊਬਾ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਸਿਗਾਰ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਗਿਆ ਹੈ। ਇਹ ਸਿਗਾਰ ਲਗਪਗ 100 ਮੀਟਰ ਲੰਬਾ ਹੈ। ਜੋਸ ਕਾਸਟੇਲਰ ਨੇ ਐਨਾ ਵੱਡਾ ਸਿਗਾਰ ਬਣਾ ਕੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 80 ਮੀਟਰ ਲੰਬਾ ਸਿਗਾਰ ਬਣਾਇਆ ਸੀ। ਉਹ ਪੰਜ ਵਾਰ ਗਿੰਨੀਜ਼ ਵਰਲਡ ਰਿਕਾਰਡ ਦੇ ਜੇਤੂ ਹਨ।

1

2

3

4

5

6

7

8

ਕਾਸਟੇਲਰ ਸਿਗਾਰ ਬਣਾਉਣ ਲਈ ਕਿਊਬਾ ਵਿੱਚ ਕਾਫੀ ਲੋਕਪ੍ਰਿਆ ਹੈ। ਉਹ ਪਿਛਲੇ ਲਗਪਗ 50 ਸਾਲ ਤੋਂ ਇਹ ਕੰਮ ਕਰਦੇ ਆ ਰਹੇ ਹਨ। ਹੁਣ ਉਨ੍ਹਾਂ ਦਾ ਕਾਰਖਾਨਾ ਮਿਊਜ਼ੀਅਮ ਵਿੱਚ ਬਦਲ ਗਿਆ ਹੈ।

9

ਉਨ੍ਹਾਂ ਨੇ ਇਸ ਕੰਮ ਲਈ 80 ਕਿਲੋ ਤੰਬਾਕੂ ਦੇ ਪੱਤਿਆਂ ਦੀ ਵਰਤੋਂ ਕੀਤੀ ਤੇ ਇਨ੍ਹਾਂ ਪੱਤਿਆਂ ਨੂੰ ਲਪੇਟ ਕੇ ਸਿਗਾਰ ਬਣਾਉਣ ਦਾ ਕੰਮ ਕੀਤਾ ਹੈ। ਕੁਝ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ।

10

ਸਿਨਹੂਆ ਖਬਰ ਏਜੰਸੀ ਮੁਤਾਬਕ ਕਾਸਟੇਲਰ ਨੇ ਸਾਲ 2011 ਵਿੱਚ 81æ8 ਮੀਟਰ ਲੰਬਾ ਸਿਗਾਰ ਬਣਾਉਣ ਦਾ ਰਿਕਾਰਡ ਬਣਾਇਆ ਸੀ। ਉਨ੍ਹਾਂ ਨੇ ਸਭ ਤੋਂ ਲੰਬਾ ਸਿਗਾਰ ਦਾ ਛੇਵੀਂ ਵਾਰ ਰਿਕਾਰਡ ਬਣਾਇਆ ਹੈ। ਹੁਣ ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਲਗਪਗ 100 ਮੀਟਰ ਲੰਬਾ ਸਿਗਾਰ ਬਣਾਇਆ ਹੈ। ਇਸ ਵਿੱਚ ਅੱਠ ਦਿਨ ਦਾ ਸਮਾਂ ਲੱਗਾ ਹੈ।

11

ਹਵਾਨਾ- ਕਿਊਬਾ ਵਿੱਚ ਦੁਨੀਆ ਦਾ ਸਭ ਤੋਂ ਲੰਬਾ ਸਿਗਾਰ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਗਿਆ ਹੈ। ਇਹ ਸਿਗਾਰ ਲਗਪਗ 100 ਮੀਟਰ ਲੰਬਾ ਹੈ। ਜੋਸ ਕਾਸਟੇਲਰ ਨੇ ਐਨਾ ਵੱਡਾ ਸਿਗਾਰ ਬਣਾ ਕੇ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 80 ਮੀਟਰ ਲੰਬਾ ਸਿਗਾਰ ਬਣਾਇਆ ਸੀ। ਉਹ ਪੰਜ ਵਾਰ ਗਿੰਨੀਜ਼ ਵਰਲਡ ਰਿਕਾਰਡ ਦੇ ਜੇਤੂ ਹਨ।

  • ਹੋਮ
  • Photos
  • ਖ਼ਬਰਾਂ
  • ਇੱਕ ਸੌ ਮੀਟਰ ਲੰਮਾ ਸੀਗਾਰ ਬਣਾ ਕੇ ਨਵਾਂ ਰਿਕਾਰਡ ਬਣਾਇਆ
About us | Advertisement| Privacy policy
© Copyright@2026.ABP Network Private Limited. All rights reserved.