ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਕਾਬੂ
ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਪੁਲਿਸ ਨੇ ਗੈਂਗਸਟਰ ਨੀਟਾ ਦਿਓਲ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਮੁਤਾਬਕ ਨੀਟਾ ਨਾਮ ਬਦਲ ਕੇ ਇੰਦੌਰ ‘ਚ ਕਿਰਾਏ ਦੇ ਘਰ ‘ਚ ਰਹਿ ਰਿਹਾ ਸੀ। ਕਿਰਾਏਦਾਰਾਂ ਦੀ ਚੈਕਿੰਗ ਦੌਰਾਨ ਜਦ ਨੀਟੇ ਤੋਂ ਪੁੱਛਗਿੱਛ ਹੋਈ ਤਾਂ ਉਸ ਦਾ ਭੇਦ ਖੁੱਲ ਗਿਆ।
ਇਸ ਤੋਂ ਇਲਾਵਾ ਪੁਲਿਸ ਨੇ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਨੂੰ ਤਾਂ ਕੁੱਝ ਦਿਨ ਬਾਅਦ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਬਾਕੀ ਗੈਂਗਸਟਰ ਲਗਾਤਾਰ ਫਰਾਰ ਚੱਲ੍ਹ ਰਹੇ ਸਨ। ਬੇਸ਼ੱਕ ਗੁਰਪ੍ਰੀਤ ਸੇਖੋਂ ਤੇ ਨੀਟਾ ਦਿਓਲ ਪੁਲਿਸ ਦੇ ਹੱਥੇ ਚੜ੍ਹ ਗਏ ਹਨ ਪਰ ਬਾਕੀ 2 ਖਤਰਨਾਕ ਗੈਂਗਸਟਰ ਅਤੇ ਇੱਕ ਖਾਲਿਸਤਾਨੀ ਅਜੇ ਵੀ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹਨ।
ਪੰਜਾਬ ਦੇ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਪੁਲਿਸ ਨੇ ਮੋਗਾ ਦੇ ਪਿੰਡ ਢੁੱਡੀਕੇ ‘ਚ ਸੇਖੋਂ ਨੂੰ ਉਸ ਦੇ 3 ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਗੁਰਪ੍ਰੀਤ ਸੇਖੋਂ ਆਪਣੇ 2 ਹੋਰ ਸਾਥੀ ਗੈਂਗਸਟਰਾਂ ਅਤੇ 2 ਖਾਲਿਸਤਾਨੀਆਂ ਸਮੇਤ 27 ਨਵੰਬਰ ਨੂੰ ਨਾਭਾ ਦੀ ਹਾਈ ਸਕਿਉਰਿਟੀ ਜੇਲ੍ਹ ‘ਚੋਂ ਫਰਾਰ ਹੋਇਆ ਸੀ।