✕
  • ਹੋਮ

ਗੁਰੂ ਦੀ ਨਗਰੀ 'ਚ ਖੜਕਿਆ ਖਾਲਸੇ ਦਾ ਖੰਡਾ

ਏਬੀਪੀ ਸਾਂਝਾ   |  03 Jul 2017 05:55 PM (IST)
1

ਸਿੰਘ ਸਾਹਿਬ ਨੇ ਕਿਹਾ ਕਿ ਅੱਜ ਸਮੇ ਦੀ ਲੋੜ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਗਤਕੇ ਦਾ ਰੋਜ਼ਾਨਾ ਪੀਰੀਅਡ ਰੱਖੇ ਤੇ ਬੱਚਿਆਂ ਨੂੰ ਇਸ ਕਲਾ ਵਿੱਚ ਨਿਪੁੰਨ ਕਰੇ।

2

ਪੰਚਮ ਪਾਤਸ਼ਾਹ ਦੇ ਸ਼ਹਾਦਤ ਤੋਂ ਬਾਅਦ ਛੇਵੀ ਪਾਤਸ਼ਾਹੀ ਨੇ ਸਵੈ ਰੱਖਿਆ, ਮਜ਼ਲੂਮਾਂ ਦੀ ਰੱਖਿਆ ਤੇ ਜਬਰ ਤੇ ਜ਼ੁਲਮ ਦੇ ਟਾਕਰੇ ਲਈ ਜੰਗਜ਼ੂ ਕਲਾ ਗਤਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ।

3

ਅੱਜ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸ਼ਾਸਤਰ ਦੇ ਨਾਲ ਨਾਲ ਸ਼ਸਤਰਾਂ ਕਲਾ ਹਾਸਲ ਕਰਨ ਦਾ ਉਪਦੇਸ਼ ਦਿੱਤਾ ਸੀ।

4

ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਬੇ ਵਿੱਚ ਵੱਖ-ਵੱਖ ਸਥਾਨਾਂ 'ਤੇ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ।

5

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਵੱਡੀ ਗਿਣਤੀ ਵਿੱਚ ਗੱਤਕੇ ਦੇ ਹੈਰਤਅੰਗੇਜ਼ ਜੌਹਰ ਵੇਖਣ ਲਈ ਪੁੱਜੇ।

6

ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

7

ਟੀਮਾਂ ਨੇ ਗੱਤਕੇਬਾਜ਼ੀ ਦੇ ਖਾਲਸਾਈ ਜੌਹਰ ਦਿਖਾਏ ਜਿਨ੍ਹਾਂ ਵਿੱਚ ਫਰੀ ਸੋਟੀ, ਢਾਲ ਕਿਰਪਾਨ, ਗੋਲਾ, ਢੰਗ, ਸੋਟੀ, ਬਰਛਾ, ਮੁਰੱਟੀ, ਕੰਡਿਆਲੀ ਗੋਲਾ ਤੇ ਚਕਰ ਸ਼ਾਮਲ ਹਨ।

8

ਅੰਮ੍ਰਿਤਸਰ: ਮੀਰੀ-ਪੀਰੀ ਦਿਵਸ ਮੌਕੇ ਅੱਜ ਇਤਿਹਾਸਕ ਗੁਰਦਵਾਰਾ ਛੇਹਰਟਾ ਸਾਹਿਬ ਵਿਖੇ ਗਤਕਾ ਮੁਕਾਬਲੇ ਕਰਵਾਏ ਗਏ। ਇਸ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਦੀਆਂ ਛੇ ਟੀਮਾਂ ਨੇ ਹਿੱਸਾ ਲਿਆ।

  • ਹੋਮ
  • Photos
  • ਖ਼ਬਰਾਂ
  • ਗੁਰੂ ਦੀ ਨਗਰੀ 'ਚ ਖੜਕਿਆ ਖਾਲਸੇ ਦਾ ਖੰਡਾ
About us | Advertisement| Privacy policy
© Copyright@2026.ABP Network Private Limited. All rights reserved.