ਜਿਓਨੀ ਦਾ ਸਭ ਤੋਂ ਮਹਿੰਗਾ ਫੋਨ ਲਾਂਚ, ਕੀਮਤ 1,66,000 ਰੁਪਏ

ਇਸ ਸਮਾਰਟਫੋਨ ਦੇ ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ‘ਚ 5.7 ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਰੈਜ਼ੂਲੇਸ਼ਨ 1440×2560 ਹੋਵੇਗੀ। M2017 ‘ਚ ਆਕਟਾਕੋਰ ਕਵਾਲਕਾਮ ਸਨੈਪਡ੍ਰੈਗਨ 653 ਤੇ 6ਜੀਬੀ ਰੈਮ ਦਿੱਤੀ ਗਈ ਹੈ।
ਇਸ ਦੇ ਇਟੈਲੀਅਨ ਐਲੀਗੇਟਰ ਲੈਦਰ ਬੈਕ ਪੈਨਲ ਵਾਲੇ ਵੈਰੀਐਂਟ ਦੀ ਕੀਮਤ 16,999 ਯੁਆਨ (ਕਰੀਬ 1,66,000 ਰੁਪਏ) ਹੈ।
ਫੋਟੋਗ੍ਰਾਫੀ ਲਈ M2017 ਸਮਾਰਟਫੋਨ ‘ਚ 12 ਮੈਗਾਪਿਕਸਲ +13 ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਮੌਜੂਦ ਹੈ। ਫੋਨ ਦੀ ਇੰਚਰਨਲ ਮੈਮਰੀ 128 ਜੀਬੀ ਹੈ, ਜਿਸ ਨੂੰ ਮੈਮੋਰੀ ਕਾਰਡ ਦੀ ਮਦਦ ਨਾਲ ਹੋਰ ਵੀ ਵਧਾਇਆ ਜਾ ਸਕਦਾ ਹੈ।
ਜਿਓਨੀ ਨੇ ਇਸ ਨਵੇਂ ਸਮਾਰਟਫੋਨ ‘ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਹਨ। ਖਾਸ ਤੌਰ ‘ਤੇ ਇਸ ਫੋਨ ਦੀ ਬੈਟਰੀ ਲੋਕਾਂ ਨੂੰ ਸਭ ਤੋਂ ਜ਼ਿਆਦਾ ਅਕਰਸ਼ਿਤ ਕਰੇਗੀ। ਸਮਾਰਟਫੋਨ M2017 ‘ਚ ਦੋ 3500mAh ਬੈਟਰੀਆਂ ਦਿੱਤੀਆਂ ਗਈਆਂ ਹਨ, ਜਿਸ ਦਾ ਮਤਲਬ ਹੈ ਕਿ ਇਸ ਸਮਾਰਟਫੋਨ ‘ਚ 7000mAh ਦੀ ਬੈਟਰੀ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 25 ਘੰਟੇ ਤੱਕ ਵੀਡੀਓ ਪਲੇਅਬੈਕ ਤੇ 915 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦਿੰਦਾ ਹੈ।
ਜਿਓਨੀ ਨੇ ਨਵੇਂ ਸਾਲ 2017 ਲਈ ਆਪਣਾ ਪਹਿਲਾ ਪ੍ਰੀਮੀਅਮ ਸਮਾਰਟਫੋਨ M2017 ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੋਵੇਗਾ ਜਿਸ ਨੂੰ ਅਜੇ ਚੀਨ ਦੇ ਬਾਜ਼ਾਰ ‘ਚ ਲਾਂਚ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 6,999 ਯੁਆਨ (ਕਰੀਬ 68,000 ਰੁਪਏ) ਹੈ।