ਪਾਕਿਸਤਾਨ ਯਾਤਰਾ ਤੋਂ ਵਾਪਸ ਦੇਸ਼ ਪਰਤੇ ਗਿੱਪੀ ਗਰੇਵਾਲ, ਵੇਖੋ ਤਸਵੀਰਾਂ
ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਨਾਲ ਨਾਲ ਅਟਕ ਨੇੜੇ ਹਸਨ ਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਵੀ ਗਏ।
ਗਰੇਵਾਲ ਕਥਿਤ ਤੌਰ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਜ਼ੁਲਫੀ ਬੁਖਾਰੀ ਦੇ ਸੱਦੇ' ਤੇ ਪਾਕਿਸਤਾਨ ਗਏ ਸਨ। ਉਹ ਵਾਹਗਾ-ਅਟਾਰੀ ਬਾਰਡਰ ਤੋਂ ਹੁੰਦੇ ਹੋਏ ਲਾਹੌਰ ਪਹੁੰਚੇ ਅਤੇ ਰਾਜਪਾਲ ਚੌਧਰੀ ਸਰਵਰ ਨੂੰ ਮਿਲੇ।
ਚੱਕ 47 ਮਨਸੂਰਾ ਦੇ ਵਸਨੀਕ, ਸ਼ਾਹਿਦ ਹੁਸੈਨ ਨੇ ਪਾਕਿਸਤਾਨੀ ਅਖਬਾਰ 'Dawn' ਨੂੰ ਦੱਸਿਆ ਕਿ ਗਰੇਵਾਲ ਦਾ ਦਾਦਾ ਵੰਡ ਤੋਂ ਪਹਿਲਾਂ ਇਸ ਪਿੰਡ ਦਾ ਨੰਬਰਦਾਰ ਸੀ।ਹੁਸੈਨ ਨੇ ਕਿਹਾ ਕਿ ਗਰੇਵਾਲ ਅੱਧੇ ਘੰਟੇ ਤੱਕ ਪਿੰਡ ਵਿੱਚ ਰਿਹਾ।
ਵਾਪਿਸ ਆਉਂਦੇ ਹੋਏ ਉਹ ਪਾਕਿਸਤਾਨ ਦੀ ਇੱਕ ਪ੍ਰੀਮੀਅਰ ਲੀਗ ਕ੍ਰਿਕੇਟ ਟੀਮ ਦੇ ਮਾਲਕ ਨੂੰ ਵੀ ਮਿਲੇ ਜਿਸ ਨੇ ਉਨ੍ਹਾਂ ਨੂੰ ਇੱਕ ਜੈਕਟ ਅਤੇ ਬੈਟ ਤੋਹਫੇ ਵਾਜੋਂ ਦਿੱਤਾ।
ਗਿੱਪੀ ਗਰੇਵਾਲ ਆਪਣੀ ਤਿੰਨ ਦਿਨਾਂ ਦੀ ਪਾਕਿਸਤਾਨ ਯਾਤਰਾ ਤੋਂ ਵਾਪਸ ਪਰਤ ਆਏ ਹਨ। ਮੰਗਲਵਾਰ, 21 ਜਨਵਰੀ ਨੂੰ ਗਰੇਵਾਲ ਪਾਕਿਸਤਾਨ ਵਿੱਚ ਫੈਸਲਾਬਾਦ ਨੇੜੇ ਚੱਕ 47 ਮਨਸੂਰਾ ਵਿਖੇ ਆਪਣੇ ਜੱਦੀ ਪਿੰਡ ਗਿਆ ਸੀ।