✕
  • ਹੋਮ

ਗੋਆ 'ਚ ਨਵੇਂ ਸਾਲ ਦੇ ਜਸ਼ਨ ਫਿੱਕੇ

ਏਬੀਪੀ ਸਾਂਝਾ   |  30 Dec 2016 12:15 PM (IST)
1

ਗੋਆ ਵਿੱਚ ਸ਼ਰਾਬ ਦਾ ਕਾਰੋਬਾਰ ਵੀ ਕਾਫ਼ੀ ਹੁੰਦਾ ਹੈ। ਪਰ ਸੈਲਾਨੀਆਂ ਦੀ ਗਿਣਤੀ ਘਟਣ ਦੇ ਕਾਰਨ ਸ਼ਰਾਬ ਦੀ ਵਿੱਕਰੀ ਵੀ 40 ਫ਼ੀਸਦੀ ਘੱਟ ਹੋ ਗਈ ਹੈ।

2

ਗੋਆ ਵਿੱਚ ਰਹਿਣ ਵਾਲੇ ਲੋਕਾਂ ਦੀ ਕਮਾਈ ਦਾ ਮੁੱਖ ਸਾਧਨ ਸੈਲਾਨੀ ਹਨ। ਇੱਥੇ ਅਕਤੂਬਰ ਤੋਂ ਮਈ ਤੱਕ ਟੂਰਿਜ਼ਮ ਦਾ ਸੀਜ਼ਨ ਚੱਲਦਾ ਹੈ। ਇਸ ਦੌਰਾਨ ਇੱਥੇ ਦੇ ਲੋਕ ਪੂਰੇ ਸਾਲ ਦੀ ਕਮਾਈ ਕਰਦੇ ਹਨ।

3

ਗੋਆ ਵਿੱਚ ਛੋਟੇ ਵੱਡੇ ਕਰੀਬ 2500 ਹੋਟਲ ਹਨ। ਵੱਡੇ ਹੋਟਲਾਂ ਵਿੱਚ ਤਾਂ ਪੇਮੈਂਟ ਕਾਰਡ ਰਾਹੀਂ ਹੋ ਰਹੀ ਹੈ ਪਰ ਛੋਟੇ ਹੋਟਲਾਂ ਵਿੱਚ ਨਕਦ ਪੇਮੈਂਟ ਹੁੰਦੀ ਹੈ। ਇਸ ਕਰ ਕੇ ਕੈਸ਼ ਦੀ ਕਿੱਲਤ ਕਾਰਨ ਲੋਕ ਗੋਆ ਆਉਣ ਤੋਂ ਕਿਨਾਰਾ ਕਰ ਰਹੇ ਹਨ।

4

ਅਕਸਰ ਨਵੇਂ ਸਾਲ ਦੇ ਮੌਕੇ ਉੱਤੇ ਗੋਆ ਵਿੱਚ ਸੈਲਾਨੀਆਂ ਦੀ ਖ਼ੂਬ ਭੀੜ ਹੁੰਦੀ ਹੈ। ਪਰ ਇਸ ਵਾਰ ਇੱਥੇ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦੀ ਘੱਟ ਸੈਲਾਨੀ ਪਹੁੰਚੇ ਹਨ।

5

ਖ਼ਾਸ ਤੌਰ ਉੱਤੇ ਨੋਟ ਬੰਦੀ ਦਾ ਮਾਰੂ ਅਸਰ ਸਭ ਤੋਂ ਵੱਧ ਗੋਆ ਦੇ ਸੈਲਾਨੀ ਉਦਯੋਗ ਉੱਤੇ ਪਿਆ ਹੈ।

6

ਨੋਟ ਬੰਦੀ ਨਾਲ ਪੈਦਾ ਹੋਈਆਂ ਦਿੱਕਤਾਂ ਹੌਲੀ ਹੌਲੀ ਘੱਟ ਹੋਣ ਦਾ ਦਾਅਵਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਸ ਦਾ ਅਸਰ ਸੈਲਾਨੀ ਖੇਤਰ ਉੱਤੇ ਸਭ ਤੋਂ ਜ਼ਿਆਦਾ ਪਿਆ ਹੈ।

  • ਹੋਮ
  • Photos
  • ਖ਼ਬਰਾਂ
  • ਗੋਆ 'ਚ ਨਵੇਂ ਸਾਲ ਦੇ ਜਸ਼ਨ ਫਿੱਕੇ
About us | Advertisement| Privacy policy
© Copyright@2026.ABP Network Private Limited. All rights reserved.