ਕਰਵਾਉਣ ਜਾ ਰਹੇ ਹੋ ਅੱਖਾਂ ਦੀ ਸਰਜਰੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ!
ਏਬੀਪੀ ਸਾਂਝਾ | 29 Jul 2017 02:08 PM (IST)

1
ਕਿਸੇ ਤਰ੍ਹਾਂ ਦਾ ਆਈ ਮੇਕਅੱਪ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈ ਲਵੋ।
2
ਅੱਖਾਂ ਨੂੰ ਮਲਨਾ ਨਹੀਂ ਚਾਹੀਦਾ ਅਤੇ ਨਾ ਹੀ ਗੰਦੇ ਹੱਥਾਂ ਨਾਲ ਛੋਹਣਾ ਚਾਹੀਦਾ ਹੈ।
3
ਨਹਾਉਂਦੇ ਹੋਏ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਅੱਖਾਂ ਵਿੱਚ ਸ਼ੈਂਪੂ ਜਾਂ ਸਾਬਣ ਨਾ ਜਾਵੇ।
4
ਆਪਣੀਆਂ ਅੱਖਾਂ ਨੂੰ ਧੂੰਏਂ ਅਤੇ ਧੁੱਪ ਤੋਂ ਬਚਾ ਕੇ ਰੱਖੋ, ਬੇਸ਼ੱਕ ਤੁਸੀਂ ਸਰਜਰੀ ਕਰਵਾਈ ਹੈ ਜਾਂ ਨਹੀਂ।
5
ਸਰਜਰੀ ਤੋਂ ਬਾਅਦ ਡਾਕਟਰ ਵੱਲੋਂ ਦੱਸੀਆਂ ਸਾਵਧਾਨੀਆਂ ਦਾ ਪਾਲਨ ਲਾਜ਼ਮੀ ਤੌਰ 'ਤੇ ਕਰੋ।
6
ਅੱਖਾਂ ਦੀ ਸਰਜਰੀ ਲਈ ਇੱਕ ਚੰਗੇ ਆਈਕੇਅਰ ਸੈਂਟਰ ਦੀ ਚੋਣ ਕਰੋ।
7
ਕਈ ਲੋਕ ਮੋਤੀਆਬਿੰਦ, ਕ੍ਰਾਸ ਆਈਜ਼ ਜਾਂ ਲੇਸਿਕ ਲੇਜ਼ਰ ਆਦਿ ਸਰਜਰੀ ਲਈ ਸਹੀ ਮੌਸਮ ਦਾ ਇੰਤਜ਼ਾਰ ਕਰਦੇ ਹਨ ਪਰ ਅੱਜ ਕੱਲ੍ਹ ਤਕਨਾਲੋਜੀ ਬਹੁਤ ਵਿਕਸਿਤ ਹੋ ਗਈ ਹੈ ਕਿ ਤੁਸੀਂ ਹਰ ਮੌਸਮ ਵਿੱਚ ਅੱਖਾਂ ਦੀ ਸਰਜਰੀ ਕਰਵਾ ਸਕਦੇ ਹੋ। ਸਰਜਰੀ ਕਦੇ ਵੀ ਕਰਵਾਓ ਪਰ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।