ਵ੍ਹਟਸਐਪ ਵੱਲੋਂ ਯੂਜਰਜ਼ ਲਈ ਵੱਡੀ ਖੁਸ਼ਖਬਰੀ!

ਭਾਰਤ ਵਿੱਚ ਵ੍ਹਟਸਐਪ ਸਭ ਤੋਂ ਜ਼ਿਆਦਾ ਮਸ਼ਹੂਰ ਮੈਸੇਜਿੰਗ ਐਪ ਹੈ। ਤਾਹੀਓਂ ਇਸ ਐਪ ਵਿੱਚ ਭੁਗਤਾਨ ਕਰਨ ਵਾਲੀ ਸੁਵਿਧਾ ਦਾ ਲੋਕ ਬੇਸਬਰੀ ਨਾਲ ਇੰਤਜ਼ਰ ਕਰ ਰਹੇ ਹਨ। ਦੇਸ਼ ਵਿੱਚ ਡਿਜੀਟਲ ਟ੍ਰਾਂਜ਼ੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਯੂ.ਪੀ.ਆਈ. ਤੇ ਭੀਮ ਐਪ ਜਾਰੀ ਕੀਤੇ ਹਨ।
ਤੁਹਾਨੂੰ ਦੱਸ ਦਈਏ ਕਿ ਹਾਈਕ ਮੈਸੇਂਜਰ ਤੇ ਵੀਚੈਟ ਜਿਹੇ ਐਪ ਪਹਿਲਾਂ ਤੋਂ ਹੀ UPI-ਆਧਾਰਤ ਪੇਮੈਂਟ ਸਪੋਰਟ ਕਰ ਰਹੇ ਹਨ। ਵ੍ਹਟਸਐਪ ਇਸ ਮਾਮਲੇ ਵਿੱਚ ਥੋੜ੍ਹਾ ਪਿੱਛੇ ਹੈ।
ਕੁਝ ਖ਼ਾਸ ਮੁੱਦਿਆਂ 'ਤੇ ਗੱਲਬਾਤ ਚੱਲ ਰਹੀ ਹੈ ਜਿਸ ਕਾਰਨ ਇਹ ਸੇਵਾ ਸ਼ੁਰੂ ਹੋਣ ਵਿੱਚ ਥੋੜ੍ਹੀ ਦੇਰੀ ਹੋ ਰਹੀ ਹੈ। UPI ਸਪੋਰਟ ਬਾਰੇ ਗੱਲਬਾਤ ਠੀਕ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।
ਹਾਲ ਹੀ ਵਿੱਚ ਖ਼ਬਰ ਸਾਹਮਣੇ ਆਈ ਸੀ ਕਿ ਵ੍ਹਟਸਐਪ ਨਾਲ ਬੈਂਕਾਂ ਤੇ NPCI ਤੋਂ UPI-ਆਧਾਰਤ ਅਦਾਇਗੀ ਕੀਤੇ ਜਾਣ ਸਬੰਧੀ ਗੱਲਬਾਤ ਤੇਜ਼ ਹੋ ਚੁੱਕੀ ਹੈ।
ਤੁਹਾਨੂੰ ਦੱਸ ਦਈਏ ਕਿ ਅਮਰੀਕਾ ਵਿੱਚ ਫੇਸਬੁਕ ਮੈਸੇਂਜਰ ਐਪ ਮੋਬਾਈਲ ਤੋਂ ਪੇਮੈਂਟ ਕੀਤੀ ਜਾ ਸਕਦੀ ਹੈ। ਭਾਰਤ ਵਿੱਚ ਵ੍ਹਟਸਐਪ ਛੇਤੀ UPI ਪੇਮੈਂਟ ਸਪੋਰਟ ਕਰਨ ਲੱਗੇਗਾ।
ਰਿਪੋਰਟ ਮੁਤਾਬਕ ਵ੍ਹਟਸਐਪ ਪੀ.ਟੂ.ਪੀ. ਮੋਬਾਈਲ ਪੇਮੈਂਟ ਨੂੰ ਐਪ ਨਾਲ ਜੋੜਨ ਦੇ ਫੀਚਰ ਉੱਤੇ ਕੰਮ ਕਰ ਰਿਹਾ ਹੈ। ਛੇਤੀ ਹੀ ਫੇਸਬੁੱਕ ਦੀ ਮਲਕੀਅਤ ਵਾਲੇ ਵ੍ਹਟਸਐਪ ਅਗਲੇ 6 ਮਹੀਨਿਆਂ ਵਿੱਚ ਇਹ ਪੇਮੈਂਟ ਫੀਚਰ ਲਿਆ ਸਕਦਾ ਹੈ।
ਇਸ ਨਵੇਂ ਬੀਟਾ ਅਪਟੇਡ ਵਿੱਚ ਕੋਈ ਵੀ ਨਵਾਂ ਫੀਚਰ ਤਾਂ ਨਹੀਂ ਦਿੱਤਾ ਗਿਆ ਪਰ ਇਸ ਵਿੱਚ ਪੇਮੈਂਟ ਇੰਡੀਗ੍ਰੇਸ਼ਨ ਦਾ ਪ੍ਰੀਵਿਊ ਦਿੱਤਾ ਗਿਆ ਹੈ।
ਵ੍ਹਟਸਐਪ ਨੇ ਆਪਣੇ ਨਵੇਂ ਬੀਟਾ ਵਰਸ਼ਨ ਵਿੱਚ ਪੇਮੈਂਟ ਪਲੇਟਫਾਰਮ ਨੂੰ ਅਪਟੇਡ ਕਰਨਾ ਸ਼ੁਰੂ ਕਰ ਦਿੱਤਾ ਹੈ। 'WABetaInfo' ਮੁਤਾਬਕ ਵ੍ਹਟਸਐਪ ਦੇ ਐਂਡਰਾਇਡ ਬੀਟਾ ਵਰਸ਼ਨ 2.17.295 ਵਿੱਚ ਇਹ ਫੀਚਰ ਅਪਡੇਟ ਹੋਣਾ ਸ਼ੁਰੂ ਹੋ ਚੁੱਕਿਆ ਹੈ।