ਭੂਚਾਲ 'ਚੋਂ ਬਚ ਪਹੁੰਚੀ ਓਲੰਪਿਕ, ਰਚਿਆ ਇਤਿਹਾਸ
ਨੇਪਾਲ ਵਿੱਚ ਪਿਛਲੇ ਸਾਲ ਆਏ ਭੂਚਾਲ ਵਿੱਚ ਬਚਣ ਵਾਲੀ ਗੌਰਿਕਾ ਸਿੰਘ ਇਸ ਸਾਲ ਬ੍ਰਾਜ਼ੀਲ ਦੇ ਰੀਓ ਡੀ ਜੈਨੇਰੀਓ ਵਿੱਚ ਪੰਜ ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਓਲਪਿੰਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਨੌਜਵਾਨ ਅਥਲੀਟ ਹੈ। ਗੌਰਿਕਾ ਦੀ ਉਮਰ ਸਿਰਫ 13 ਸਾਲ ਹੈ।
ਗੌਰਿਕਾ ਐਤਵਾਰ ਨੂੰ ਓਲਪਿੰਕ ਖੇਡਾਂ ਵਿੱਚ ਪਹਿਲੀ ਵਾਰ ਕਦਮ ਰੱਖੇਗੀ। ਉਹ ਤੈਰਾਕੀ ਵਿੱਚ 100 ਮੀਟਰ ਦੀ ਬੈਕਸਟ੍ਰੋਕ ਪ੍ਰੀਲਿਮਨਰੀ ਮੁਕਾਬਲੇ ਵਿੱਚ ਹਿੱਸਾ ਲਵੇਗੀ।
ਗੌਰਿਕਾ ਦੇ ਪਿਤਾ ਪਾਰਸ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਸਫਲਤਾ ਦੀ ਹੱਕਦਾਰ ਹੈ ਕਿਉਂਕਿ ਉਹ ਆਪਣੀ ਮੰਜ਼ਲ ਨੂੰ ਪਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਚਾਰ ਵਜੇ ਉੱਠ ਕੇ ਤਿਆਰੀ ਕਰਦੀ ਹੈ।
ਖ਼ਬਰ ਏਜੰਸੀ ਮੁਤਾਬਕ, ਨੇਪਾਲ ਵਿੱਚ ਜੰਮੀ ਗੌਰਿਕਾ ਸਿਰਫ ਦੋ ਸਾਲ ਦੀ ਉਮਰ ਵਿੱਚ ਹੀ ਲੰਦਨ ਚਲੀ ਗਈ ਸੀ। ਉਹ ਪਿਛਲੇ ਸਾਲ ਆਏ ਵਿਨਾਸ਼ਕਾਰੀ ਭੂਚਾਲ ਵਿੱਚ ਬਚਣ ਵਾਲੇ ਲੋਕਾਂ ਵਿੱਚੋਂ ਇੱਕ ਹੈ।
ਨੇਪਾਲ ਵਿੱਚ ਪਿਛਲੇ ਸਾਲ ਆਏ ਭੂਚਾਲ ਵਿੱਚ ਬਚਣ ਵਾਲੀ ਗੌਰਿਕਾ ਸਿੰਘ ਇਸ ਸਾਲ ਬ੍ਰਾਜ਼ੀਲ ਦੇ ਰੀਓ ਡੀ ਜੈਨੇਰੀਓ ਵਿੱਚ ਪੰਜ ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਓਲਪਿੰਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਨੌਜਵਾਨ ਅਥਲੀਟ ਹੈ। ਗੌਰਿਕਾ ਦੀ ਉਮਰ ਸਿਰਫ 13 ਸਾਲ ਹੈ।
ਅਪ੍ਰੈਲ 2015 ਵਿੱਚ ਗੌਰਿਕਾ ਰਾਸ਼ਟਰੀ ਚੈਂਪੀਅਨਸ਼ਿਪ ਲਈ ਆਪਣੀ ਮਾਂ ਗਰਿਮਾ ਤੇ ਛੋਟੇ ਭਰਾ ਸੌਰੀਨ ਦੇ ਨਾਲ ਨੇਪਾਲ ਆਈ ਸੀ। ਇਸ ਦੌਰਾਨ ਦੇਸ਼ ਵਿੱਚ ਜਬਰਦਸਤ ਭੂਚਾਲ ਆ ਗਿਆ। ਗੌਰਿਕਾ ਨੇ ਕਿਹਾ, ਉਹ ਬਹੁਤ ਡਰਾਵਨਾ ਸੀ। ਅਸੀਂ ਕਾਠਮਾਂਡੂ ਵਿੱਚ ਇੱਕ ਇਮਾਰਤ ਦੀ ਪੰਜਵੀਂ ਮੰਜ਼ਲ 'ਤੇ ਸੀ। ਭੂਚਾਲ ਆਇਆ ਤਾਂ ਭੱਜ ਵੀ ਨਹੀਂ ਸਕਦੇ ਸੀ। ਇਸ ਲਈ ਅਸੀਂ 10 ਮਿੰਟ ਦੇ ਲਈ ਕਮਰੇ ਦੇ ਵਿੱਚ ਰੱਖੇ ਇੱਕ ਟੇਬਲ ਦੇ ਥੱਲੇ ਬੈਠ ਗਏ।
ਗੌਰਿਕਾ ਨੇ ਨੇਪਾਲ ਚੈਂਪੀਅਨਸ਼ਿਪ ਪ੍ਰਤੀਯੋਗਤਾਵਾਂ ਵਿੱਚ 11 ਸਾਲ ਦੀ ਉਮਰ ਤੋਂ ਹੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਸੱਤ ਰਾਸ਼ਟਰੀ ਰਿਕਾਰਡ ਵੀ ਤੋੜੇ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਇੱਕ ਦਿਨ ਉਹ ਓਲਪਿੰਕ ਵਿੱਚ ਜ਼ਰੂਰ ਕਦਮ ਰੱਖੇਗੀ।
ਖਿਡਾਰਣ ਨੇ ਕਿਹਾ ਕਿ ਇਹ ਨਵੀਂ ਇਮਾਰਤ ਸੀ। ਇਸ ਲਈ ਹੋਰ ਇਮਾਰਤਾਂ ਦੀ ਤਰ੍ਹਾਂ ਇਹ ਡਿੱਗੀ ਨਹੀਂ।
ਖਿਡਾਰਣ ਨੇ ਹਾਲ ਹੀ ਵਿੱਚ ਹਰਥਫੋਰਥਸ਼ਿਰੇ ਵਿੱਚ ਆਪਣੇ ਸਕੂਲ ਤੋਂ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਪੂਰੀ ਕੀਤੀ।