✕
  • ਹੋਮ

GST ਕਾਊਂਸਿਲ ਨੇ ਦਿੱਤੀ ਖੁਸ਼ਖਬਰੀ,ਜਾਣੋ ਕਿਹੜੀਆਂ ਚੀਜ਼ਾਂ 'ਤੇ ਘਟਿਆ ਟੈਕਸ

ਏਬੀਪੀ ਸਾਂਝਾ   |  07 Oct 2017 01:10 PM (IST)
1

ਜੀਐਸਟੀ ਕਾਊਂਸਿਲ ਵੱਲੋਂ ਛੋਟੇ ਵਪਾਰੀਆਂ ਸਮੇਤ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਕਈ ਚੀਜ਼ਾਂ 'ਤੇ ਟੈਕਸ ਘਟਾਉਣ ਦਾ ਵਿੱਤ ਮੰਤੀ ਨੇ ਐਲਾਨ ਕੀਤਾ।

2

3

ਖਾਕਰਾ ਜਿਵੇਂ ਸਨੈਕਸ 'ਤੇ ਜੀਐਸਟੀ ਟੈਕਸ ਸਲੈਬ 12 ਫੀਸਦੀ ਤੋਂ 5 ਫੀਸਦੀ ਕਰ ਦਿੱਤਾ ਗਿਆ ਹੈ।

4

ਕੋਟਾ ਸਟੋਨ ਸਮੇਤ ਕੁੱਝ ਸਟੋਨਸ ਨੂੰ 28 ਫੀਸਦੀ ਦੇ ਟੈਕਸ ਸਲੈਬ ਤੋਂ ਹਟਾਕ 18 ਫੀਸਦੀ 'ਚ ਲਿਆਂਦਾ ਹੈ। ਜਿਵੇਂ ਮਾਰਬਲ,ਗ੍ਰੇਨਾਈਟ ਅਤੇ ਦੂਜੇ ਪੱਥਰਾਂ 'ਤੇ 18 ਫੀਸਦੀ ਟੈਕਸ ਲੱਗੇਗਾ ਜੋ ਪਹਿਲਾਂ 28 ਫੀਸਦੀ ਸੀ।

5

ਪੜਨ,ਲਿਖਣ ਦੀਆਂ ਚੀਜ਼ਾਂ 'ਚੋਂ ਸਟੇਸ਼ਨਰੀ ਕਲਿਪ ਨੂੰ 28 ਫੀਸਦੀ ਤੋਂ 18 ਫੀਸਦੀ ਦੇ ਟੈਕਸ 'ਚ ਲਿਆਂਦਾ ਗਿਆ ਹੈ। ਇਸ ਨਾਲ ਸਟੇਸ਼ਨਰੀ ਕਲਿਪ ਸਸਤੇ ਹੋ ਜਾਣਗੇ।

6

ਰਬੜ ਵੇਸਟ ਦੇ ਨਾਲ ਨਾਲ ਮਾਨਵ ਨਿਰਮਿਤ ਧਾਗੇ ਵੀ ਹੁਣ 18 ਫੀਸਦੀ ਤੋਂ 12 ਫੀਸਦੀ ਦੇ ਟੈਕਸ ਸਲੈਬ 'ਚ ਆ ਗਏ ਹਨ। ਟੈਕਸਟਾਈਲ ਸੈਕਟਰ ਨੂੰ ਇਸ ਨਾਲ ਵੱਡਾ ਫਾਇਦਾ ਮਿਲਣ ਦੀ ਉਮੀਦ ਹੈ।

7

ਪੰਪ 'ਚ ਕੰਮ ਆਉਣ ਵਾਲੇ ਪਾਰਟਸ 'ਤੇ ਟੈਕਸ ਨੂੰ 28 ਫੀਸਦੀ ਤੋਂ ਘਟਾਕੇ 18 ਫੀਸਦੀ ਕਰ ਦਿੱਤਾ ਹੈ। ਸਿੱਧਾ 10 ਫੀਸਦੀ ਟੈਕਸ ਘੱਟ ਹੋ ਗਿਆ ਹੈ।

8

ਪਲਾਸਟਿਕ ਵੇਸਟ ਦਾ ਟੈਕਸ 12 ਫੀਸਦੀ ਤੋਂ 5 ਫੀਸਦੀ ਕਰ ਦਿੱਤਾ ਗਿਆ ਹੈ।

9

ਅਨਬ੍ਰਾਂਡੇਡ ਜਾਂ ਬਿਨ੍ਹਾਂ ਬ੍ਰਾਂਡ ਵਾਲੀ ਨਮਕੀਨ 12 ਫੀਸਦੀ ਤੋਂ 5 ਫੀਸਦੀ ਦੇ ਟੈਕਸ ਸਲੈਬ 'ਚ ਆ ਗਈ ਹੈ। ਇਸ ਦਾ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਨੂੰ ਫਾਇਦਾ ਮਿਲ ਸਕਦਾ ਹੈ।

10

ਡੀਜ਼ਲ ਇੰਜਣ ਦੇ ਪੁਰਜੇ 28 ਫ਼ੀਸਦੀ ਤੋਂ 18 ਫੀਸਦ ਦੇ ਟੈਕਸ ਸਲੈਬ 'ਚ ਆ ਗਏ ਹਨ।

11

ਅਨਬ੍ਰਾਂਡੇਡ ਆਯੂਰਵੈਦਿਕ ਦਵਾਈਆਂ 'ਤੇ ਟੈਕਸ ਸਲੈਬ 18 ਫੀਸਦੀ ਸੀ ਜਿਸ ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • GST ਕਾਊਂਸਿਲ ਨੇ ਦਿੱਤੀ ਖੁਸ਼ਖਬਰੀ,ਜਾਣੋ ਕਿਹੜੀਆਂ ਚੀਜ਼ਾਂ 'ਤੇ ਘਟਿਆ ਟੈਕਸ
About us | Advertisement| Privacy policy
© Copyright@2026.ABP Network Private Limited. All rights reserved.