ਸਲਾਰੀਆ ਨੇ ਆਪਣੀ ਮਾਂ ਨਾਲ ਪਾਈ ਵੋਟ
ਸਵਰਨ ਸਲਾਰੀਆ ਦੀ ਮਾਤਾ ਜਿੰਨਾ ਨੇ ਵੀ ਆਪਣੀ ਵੋਟ ਪਾਈ।
ਤਸਵੀਰਾਂ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀਆਂ ਦੇਖ ਰਹੇ ਹੋ ਜਿਨਾਂ ਨੇ ਵੋਟ ਪਾ ਦਿੱਤੀ ਹੈ।
ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ ਅਤੇ ਉਸ ਦਿਨ ਹੀ ਨਤੀਜਾ ਐਲਾਨਿਆ ਜਾਵੇਗਾ।
ਇਹ ਸੀਟ ਫਿਲਮ ਅਭਿਨੇਤਾ ਤੋਂ ਨੇਤਾ ਬਣੇ ਵਿਨੋਦ ਖੰਨਾਂ ਦੇ ਦੇਹਾਂਤ ਕਾਰਨ ਅਪਰੈਲ ਵਿੱਚ ਖਾਲੀ ਹੋਈ ਸੀ। ਉਹ ਇੱਥੇ ਭਾਜਪਾ ਦੇ ਲੋਕ ਸਭਾ ਮੈਂਬਰ ਸਨ। ਹੁਣ ਜਿਥੇ ਕਾਂਗਰਸ ਨੇ ਇੱਥੋਂ ਆਪਣਾ ਉਮੀਦਵਾਰ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਬਣਾਇਆ ਹੈ ਉੱਥੇ ਭਾਜਪਾ ਤੇ ਅਕਾਲੀ ਦਲ ਗੱਠਜੋੜ ਨੇ ਉਦਯੋਗਪਤੀ ਸਵਰਨ ਸਲਾਰੀਆ ਉੱਤੇ ਦਾਅ ਖੇਡਿਆ ਹੈ। ਤੀਜੀ ਧਿਰ ਆਪ ਨੇ ਫੌਜ ਦੇ ਇੱਕ ਸਾਬਕਾ ਜਰਨੈਲ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕੁਲ 11 ਉਮੀਦਵਾਰ ਮੈਦਾਨ ਵਿੱਚ ਹਨ।
ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਕਰਨ ਲਈ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੇ ਵੀ ਵੋਟ ਪਾਈ।
ਉਨ੍ਹਾਂ ਨੇ ਆਪਣੀ ਮਾਤਾ ਨਾਲ ਦੀਨਾਨਗਰ ਦੇ ਪਿੰਡ ਚੌਹਾਨ ਵਿਖੇ ਮਤਦਾਨ ਕੀਤਾ।
ਵੇਰੇ ਅੱਠ ਵਜੇ ਤੋਂ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ।