ਮੌਤ ਤੋਂ ਬਚਣ ਲਈ ਗੁਰਦੀਪ ਨੇ ਕਰਵਾਇਆ ਸੀ ਦੂਜੇ ਵਿਆਹ

ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਮੌਤ ਦੇ ਮੂੰਹ ਵਿਚੋਂ ਵਾਲ ਵਾਲ ਬਚੇ ਜਲੰਧਰ ਦੇ ਗੁਰਦੀਪ ਸਿੰਘ ਬਾਰੇ ਨਵਾਂ ਖ਼ੁਲਾਸਾ ਹੋਇਆ ਹੈ।
ਗੁਰਦੀਪ ਸਿੰਘ ਦੀ ਮੁਲਾਕਾਤ ਲੜਕੀ ਨਾਲ ਜੇਲ੍ਹ ਵਿੱਚ ਹੀ ਹੋਈ ਸੀ। ਗੁਰਦੀਪ ਸਿੰਘ ਦੀ ਦੂਜੀ ਪਤਨੀ ਦਾ ਨਾਮ ਮਾਰਵਤੀ ਹੈ। ਗੁਰਦੀਪ ਦੀ ਦਲੀਲ ਹੈ ਕਿ ਮਾਰਵਤੀ ਨੇ ਉਸ ਦੀ ਇੰਡੋਨੇਸ਼ੀਆ ਵਿੱਚ ਹਰ ਮਦਦ ਕੀਤੀ।
ਗੁਰਦੀਪ ਸਿੰਘ ਨੂੰ ਵਿਆਹ ਤੋਂ ਬਾਅਦ ਆਪਣੀ ਪਤਨੀ ਨਾਲ ਚਾਰ ਦਿਨ ਜੇਲ੍ਹ ਵਿੱਚ ਰਹਿਣ ਦੀ ਆਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਮੌਤ ਤੋਂ ਬਚਣ ਲਈ ਗੁਰਦੀਪ ਸਿੰਘ ਨੇ ਇਸਲਾਮ ਧਰਮ ਵੀ ਅਪਣਾ ਲਿਆ ਸੀ ਅਤੇ ਆਪਣਾ ਨਾਮ ਮੁਹੰਮਦ ਰਿਜਾਲ ਰੱਖ ਲਿਆ ਸੀ।
ਖ਼ੁਲਾਸਾ ਗੁਰਦੀਪ ਸਿੰਘ ਦੇ ਵਿਆਹ ਦਾ ਹੈ। ਗੁਰਦੀਪ ਨੇ ਇੰਡੋਨੇਸ਼ੀਆ ਦੀ ਸਥਾਨਕ ਲੜਕੀ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਦੂਜੇ ਵਿਆਹ ਤੋਂ ਉਸ ਦੇ ਦੋ ਬੱਚੀਆਂ ਵੀ ਹਨ।
ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਮੌਤ ਦੇ ਮੂੰਹ ਵਿਚੋਂ ਵਾਲ ਵਾਲ ਬਚੇ ਜਲੰਧਰ ਦੇ ਗੁਰਦੀਪ ਸਿੰਘ ਬਾਰੇ ਨਵਾਂ ਖ਼ੁਲਾਸਾ ਹੋਇਆ ਹੈ।
ਅਸਲ ਵਿੱਚ ਡਰੱਗਜ਼ ਤਸਕਰੀ ਵਿੱਚ ਫੜੇ ਜਾਣ ਤੋਂ ਬਾਅਦ ਗੁਰਦੀਪ ਸਿੰਘ ਨੂੰ ਆਪਣੇ ਭਵਿੱਖ ਦਾ ਪਤਾ ਲੱਗ ਗਿਆ ਸੀ। ਇਸ ਲਈ ਉਸ ਨੇ ਇਸਲਾਮ ਧਰਮ ਅਪਣਾ ਕੇ ਇੱਕ ਸਥਾਨਕ ਲੜਕੀ ਨਾਲ ਵਿਆਹ ਕਰਵਾ ਲਿਆ।