ਬਾਰਸ਼ ਦੇ ਕਹਿਰ ਮਗਰੋਂ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਰੱਦ
ਹੈਰਾਨੀਜਨਕ ਗੱਲ ਇਹ ਹੈ ਕਿ ਟੈਂਟ ਸਿਟੀ ਤੇ ਧਾਰਮਿਕ ਸਮਾਗਮਾਂ ਲਈ ਜੋ ਮੰਚ ਤਿਆਰ ਕੀਤੇ ਗਏ ਹਨ, ਇਹ ਮੁੱਖ ਸੜਕ ਤੋਂ ਨੀਵੀਂ ਜ਼ਮੀਨ ਹੈ, ਜਿੱਥੋਂ ਪਾਣੀ ਦਾ ਨਿਕਾਸ ਵੀ ਨਹੀਂ।
Download ABP Live App and Watch All Latest Videos
View In Appਇਸੇ ਤਰ੍ਹਾਂ ਲੰਗਰ ਸਥਾਨ ਨੇੜੇ ਚਿੱਕੜ ਤੇ ਪਾਣੀ ਖੜ੍ਹਾ ਹੋਣ ਕਾਰਨ ਸੰਗਤ ਲਈ ਮੁਸ਼ਕਲ ਪੈਦਾ ਹੋ ਗਈ ਹੈ। ਟੈਂਟ ਸਿਟੀ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ ਤੇ ਧਾਰਮਿਕ ਸਮਾਗਮ ਸਥਾਨ ਨੇੜੇ ਵੀ ਚੁਫੇਰੇ ਪਾਣੀ ਤੇ ਚਿੱਕੜ ਨਜ਼ਰੀਂ ਪੈ ਰਿਹਾ ਹੈ।
ਪਤਾ ਲੱਗਾ ਹੈ ਕਿ ਕੁਝ ਸਮਾਗਮ ਹੁਣ ਪੰਡਾਲ ਦੀ ਜਗ੍ਹਾ ਦਾਣਾ ਮੰਡੀ, ਡੇਰਾ ਬਾਬਾ ਨਾਨਕ ਵਿੱਚ ਹੋਣਗੇ।
ਉਂਝ ਤਾਂ ਟੈਂਟ ਵਾਟਰ ਪਰੂਫ਼ ਹਨ ਪਰ ਇਹ ਮੀਂਹ ਅੱਗੇ ਟਿਕ ਨਹੀਂ ਸਕੇ। ਇਸ ਕਾਰਨ ਕਰੋੜਾਂ ਰੁਪਏ ਨਾਲ ਤਿਆਰ ਕੀਤੇ ਪ੍ਰਬੰਧਕੀ ਬਲਾਕ ਦੀ ਛੱਤ ਕਈ ਥਾਵਾਂ ਤੋਂ ਚੋਂਦੀ ਦੇਖੀ ਗਈ।
ਬਾਰਸ਼ ਤੇ ਹਨ੍ਹੇਰੀ ਕਰਕੇ ਕਈ ਥਾਵਾਂ ’ਤੇ ਪੰਡਾਲ ਨੁਕਸਾਨੇ ਗਏ।
ਸ਼੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਤੋਂ ਸ਼ੁਰੂ ਹੋਣ ਵਾਲੇ ਧਾਰਮਿਕ ਸਮਾਗਮ ਮੀਂਹ ਕਾਰਨ ਰੱਦ ਹੋ ਗਏ।
ਮੀਂਹ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਿਆਦਾਤਰ ਸਮਾਗਮ ਉਸ ਜ਼ਮੀਨ ’ਤੇ ਕੀਤੇ ਜਾ ਰਹੇ, ਜਿੱਥੇ ਖੇਤੀ ਕੀਤੀ ਜਾਂਦੀ ਰਹੀ ਹੈ। ਇਹ ਖੇਤ ਵੀ ਸੜਕ ਤੋਂ ਨੀਂਵੇ ਹਨ।
ਦਰਅਸਲ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਤੋਂ ਇੱਕ ਦਿਨ ਪਹਿਲਾਂ ਪਏ ਮੀਂਹ ਨੇ ਸਮੱਸਿਆ ਖੜ੍ਹੀ ਕਰ ਦਿੱਤੀ।
- - - - - - - - - Advertisement - - - - - - - - -