ਦੁਬਈ ਦੇ ਖ਼ੂਬਸੂਰਤ ਗੁਰੂ ਘਰ ਦੇ ਕਰੋ ਦਰਸ਼ਨ
ਏਬੀਪੀ ਸਾਂਝਾ | 22 Nov 2016 03:33 PM (IST)

1
ਦੁਨੀਆ ਦਾ ਦੂਜਾ ਸਭ ਤੋਂ ਖ਼ੂਬਸੂਰਤ ਗੁਰੂ ਘਰ ਗੁਰੂ ਨਾਨਕ ਦਰਬਾਰ ਦੁਬਈ। ।
2
ਗੁਰਦੁਆਰਾ ਸਾਹਿਬ ਦੀ ਇਹ ਖ਼ੂਬਸੂਰਤ ਇਮਾਰਤ ਇੱਕ ਵਿਲੱਖਣ ਕਲਾ ਸ਼ੈਲੀ ਦਾ ਨਮੂਨਾ ਹੈ।
3
ਗੁਰਦੁਆਰਾ ਸਾਹਿਬ ਵਿੱਚ ਹਰ ਸਮੇਂ ਲੰਗਰ ਦੀ ਸੇਵਾ ਚਲਦੀ ਰਹਿੰਦੀ ਹੈ।
4
ਗੁਰਦੁਆਰਾ ਗੁਰੂ ਨਾਨਕ ਦਰਬਾਰ, ਦੁਬਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਗੁਰੂ ਘਰ ਮੰਨਿਆ ਜਾਂਦਾ ਹੈ।
5
ਗੁਰਦੁਆਰਾ ਸਾਹਿਬ ਦਾ ਖੂਬਸੂਰਤ ਹਾਲ।
6
ਗੁਰਦੁਆਰੇ ਦੀ ਮੁੱਖ ਇਮਾਰਤ 54 ਮੀਟਰ ਪਰਿਕਰਮਾ ਨਾਲ ਘਿਰੀ ਹੋਈ ਜਿਸ ਨੂੰ ਵਿਰਾਸੀ ਗ੍ਰਿੱਲ ਨਾਲ ਸ਼ਿੰਗਾਰਿਆ ਗਿਆ ਹੈ, ਇਹ ਪਰਿਕਰਮਾ ਦੇਖਣ ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਂਗ ਭੁਲੇਖਾ ਪਾਉਂਦੀ ਹੈ। ਗੁਰਦੁਆਰਾ ਸਾਹਿਬ ਸਵੇਰੇ 4.30 ਵਜੇ ਤੋਂ ਰਾਤ 9.30 ਵਜੇ ਤੱਕ ਰੋਜ਼ਾਨਾ ਖੁੱਲ੍ਹਾ ਰਹਿੰਦਾ ਹੈ।
7
ਦੁਬਈ ਦੇ ਜਬੇਲ ਅਲੀ ਚ 25,400 ਸਕੁਏਰ ਫੁੱਟ ਚ ਬਣਿਆ ਇਹ ਗੁਰਦੁਆਰਾ ਕਿਸੇ ਵੱਡੇ ਆਲੀਸ਼ਾਨ ਮਹੱਲ ਦਾ ਭੁਲੇਖਾ ਪਾਉਂਦਾ ਹੈ।