ਇੱਥੇ ਗੁਰੂ ਨਾਨਕ ਨੂੰ ਕਿਉਂ ਕਹਿੰਦੇ ਨੇ 'ਨਾਨਕ ਲਾਮਾ' , ਜਾਣੋ ਤਸਵੀਰਾਂ ਦੀ ਜੁਬਾਨੀ
ਧਰਤੀ ਦਾ ਸਵਰਗ ਮੰਨੇ ਜਾਂਦੇ ਜੰਮੂ ਕਸ਼ਮੀਰ ਦਾ ਠੰਢਾ ਸੀਤ, ਖ਼ੁਸ਼ਕ ਤੇ ਬਨਸਪਤੀ ਦੀ ਘਾਟ ਵਾਲਾ ਇਲਾਕਾ ਹੈ, ਲੇਹ। ਇਸ ਨੂੰ 'ਸੀਤ ਰੇਗਿਸਤਾਨ' ਵੀ ਕਿਹਾ ਜਾਂਦਾ ਹੈ। ਇਸ ਪਥਰੀਲੇ ਸ਼ੀਤ ਬੀਆਬਾਨ ਵਿੱਚ ਸ੍ਰੀਨਗਰ-ਲੇਹ ਰਾਜ ਮਾਰਗ ਉੱਤੇ ਲੇਹ ਤੋਂ ਕਰੀਬ 26 ਕਿਲੋਮੀਟਰ ਪਹਿਲਾਂ ਗੁਰਦੁਆਰਾ ਪੱਥਰ ਸਾਹਿਬ ਸੁਸ਼ੋਭਿਤ ਹੈ।

ਫ਼ੌਜੀ ਅਧਿਕਾਰੀਆਂ ਦੀ ਰੇਖ ਦੇਖ ਹੇਠ ਪੂਰਨ ਗੁਰ ਮਰਿਯਾਦਾ ਅਨੁਸਾਰ ਗੁਰਦੁਆਰੇ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਆਪਣੀਆਂ ਧਾਰਮਿਕ ਯਾਤਰਾਵਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਗੋਸ਼ਟਿ ਕਰਕੇ ਵਾਪਸ ਇਸ ਇਲਾਕੇ ਵਿੱਚ ਰੁਕੇ ਸਨ, ਗੁਰੂ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਲੋਕ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਜੁੜਨ ਲੱਗੇ ਤੇ ਗੁਰੂ ਸਾਹਿਬ ਨੂੰ 'ਨਾਨਕ ਲਾਮਾ' ਕਹਿ ਕੇ ਪੁਕਾਰਦੇ ਸਨ।
ਹੁਣ ਗੁਰਦੁਆਰਾ ਪੱਥਰ ਸਾਹਿਬ ਇੱਕ ਖ਼ੂਬਸੂਰਤ ਇਮਾਰਤ ਦੇ ਰੂਪ ਵਿੱਚ ਜੰਗਲ ਵਿੱਚ ਮੰਗਲ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਵਿੱਚ ਗੁਰੂ ਜੀ ਦੀ ਛੋਹ ਵਾਲਾ ਪੱਥਰ ਵੀ ਮੌਜੂਦ ਹੈ।
ਉਸ ਸਮੇਂ ਇੱਥੋਂ ਦੇ ਲੋਕਾਂ ਨੇ ਉਸ ਪੱਥਰ ਨੂੰ ਨਾਨਕ ਲਾਮਾ ਦੀ ਚਰਨ ਛੋਹ ਪ੍ਰਾਪਤ ਦੱਸਿਆ ਤਾਂ ਭਾਰਤੀ ਫ਼ੌਜ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।
ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਵਧਦੀ ਮਕਬੂਲੀਅਤ ਤੋਂ ਸੜਦੇ ਇੱਕ ਸ਼ੈਤਾਨ ਰੂਪੀ ਮਨੁੱਖ ਨੇ ਗੁਰੂ ਸਾਹਿਬ 'ਤੇ ਪੱਥਰ ਸੁੱਟ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਪੱਥਰ ਗੁਰੂ ਪਾਤਸ਼ਾਹ ਉੱਤੇ ਨਾ ਡਿੱਗ ਕੇ ਇੱਕ ਪਾਸੇ ਡਿੱਗ ਕੇ ਧਰਤੀ ਚ ਧਸ ਗਿਆ ਸੀ
1970 ਤੋਂ ਪਹਿਲਾਂ ਇਸ ਗੁਰਦੁਆਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਨਿਮੂ-ਲੇਹ ਸੜਕ ਬਣਨ ਲੱਗੀ ਤਾਂ ਰਾਹ ਵਿੱਚ ਪੈਂਦੇ ਪੱਥਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਇਆ।