✕
  • ਹੋਮ

ਜਨਮਦਿਨ ਮੁਬਾਰਕ ਇਸ਼ਾਂਤ

ਏਬੀਪੀ ਸਾਂਝਾ   |  02 Sep 2016 03:51 PM (IST)
1

ਇਸ਼ਾਂਤ ਸ਼ਰਮਾ, ਇਹ ਨਾਮ ਸੁਣਦੇ ਹੀ ਚੇਤੇ ਆਉਂਦਾ ਹੈ ਪਰਥ ਟੈਸਟ, ਇਹ ਨਾਮ ਸੁਣਦੇ ਹੀ ਯਾਦ ਆਉਂਦਾ ਹੈ ਲਾਰਡਸ ਟੈਸਟ ਅਤੇ ਇਹ ਨਾਮ ਸੁਣਦੇ ਹੀ ਸਾਹਮਣੇ ਆ ਜਾਂਦੀ ਹੈ ਸ਼੍ਰੀਲੰਕਾ ਖਿਲਾਫ ਹੋਈ ਟੈਸਟ ਸੀਰੀਜ਼। ਇਸ਼ਾਂਤ ਸ਼ਰਮਾ ਨੇ ਭਾਰਤ ਲਈ ਪਿਛਲੇ 8 ਸਾਲ 'ਚ ਕਈ ਮੌਕਿਆਂ 'ਤੇ ਕਮਾਲ ਕਰਕੇ ਵਿਖਾਇਆ ਹੈ। ਭਾਰਤ ਦਾ ਦਮਦਾਰ ਗੇਂਦਬਾਜ਼ ਅੱਜ 28 ਸਾਲ ਦਾ ਹੋ ਗਿਆ ਹੈ।

2

ਟੀਮ ਇੰਡੀਆ ਦੇ ਕੋਲੰਬੋ ਟੈਸਟ ਅਤੇ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਜਿੱਤ ਦੇ ਹੀਰੋ ਬਣੇ ਇਸ਼ਾਂਤ ਸ਼ਰਮਾ ਅੱਜ (2 ਸਿਤੰਬਰ) ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਪਰ ਇਸ਼ਾਂਤ ਲਈ ਉਨ੍ਹਾਂ ਦਾ 27ਵਾਂ ਜਨਮਦਿਨ ਜਾਦਾ ਖਾਸ ਰਿਹਾ ਸੀ।

3

ਇਸ਼ਾਂਤ ਨੂੰ 27ਵੇਂ ਜਨਮਦਿਨ 'ਤੇ ਜਿੱਥੇ ਇੱਕ ਪਾਸੇ 1 ਮੈਚ ਦੇ ਬੈਨ ਦਾ ਤੋਹਫਾ ਮਿਲਿਆ, ਉਥੇ ਹੀ ਇਸ ਖਿਡਾਰੀ ਨੂੰ 200 ਵਿਕਟ ਮਿਲਣ ਦਾ ਮਾਣ ਵੀ ਹਾਸਿਲ ਹੋਇਆ ਸੀ। ਇਸ਼ਾਂਤ ਸ਼ਰਮਾ ਭਾਰਤ ਲਈ ਖੇਡਦੇ ਹੋਏ 200 ਵਿਕਟ ਹਾਸਿਲ ਕਰਨ ਵਾਲੇ ਚੌਥੇ ਤੇਜ਼ ਗੇਂਦਬਾਜ਼ ਬਣੇ ਸਨ।

4

5

ਇਸ਼ਾਂਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਕੋਲੰਬੋ 'ਚ 8 ਵਿਕਟ ਝਟਕੇ ਅਤੇ ਨਾਲ ਹੀ ਆਪਣੇ ਕਰੀਅਰ ਦੇ 200 ਵਿਕਟ ਵੀ ਪੂਰੇ ਕਰ ਲਏ। ਹੁਣ ਤਕ ਇਸ਼ਾਂਤ ਸ਼ਰਮਾ ਨੇ 72 ਮੈਚਾਂ ਦੀਆਂ 126 ਪਾਰੀਆਂ 'ਚ ਕੁੱਲ 209 ਵਿਕਟ ਝਟਕੇ ਹਨ। ਇਸ਼ਾਂਤ ਤੋਂ ਅਲਾਵਾ ਭਾਰਤ ਲਈ 200 ਵਿਕਟ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਸੂਚੀ 'ਚ ਕਪਿਲ ਦੇਵ, ਜਵਾਗਲ ਸ਼੍ਰੀਨਾਥ ਅਤੇ ਜ਼ਹੀਰ ਖਾਨ ਸ਼ਾਮਿਲ ਹਨ।

6

ਇਸ਼ਾਂਤ ਸ਼ਰਮਾ ਨੇ ਆਪਣੇ ਕਰੀਅਰ ਦੌਰਾਨ ਕਈ ਕਮਾਲ ਕੀਤੇ ਹਨ ਅਤੇ ਕਈ ਵਾਰ ਖਰਾਬ ਪ੍ਰਦਰਸ਼ਨ ਲਈ ਨਿੰਦਾ ਦਾ ਸਾਹਮਣਾ ਕੀਤਾ ਹੈ, ਪਰ ਇੱਕ ਗੱਲ ਪੱਕੀ ਹੈ ਕਿ ਇਹ ਗੇਂਦਬਾਜ਼ ਜਦ ਵੀ ਮੈਦਾਨ ਤੇ ਉੱਤਰਿਆ ਹੈ ਤਾਂ ਇਸਦਾ ਇਰਾਦਾ ਸਿਰਫ ਤੇ ਸਿਰਫ ਟੀਮ ਇੰਡੀਆ ਲਈ ਚੰਗੀ ਖੇਡ ਵਿਖਾ ਕੇ ਟੀਮ ਦੇ ਖਾਤੇ 'ਚ ਜਿੱਤ ਪਾਉਣ ਦਾ ਹੀ ਰਿਹਾ ਹੈ।

7

ਅੱਜ ਦੇ ਦਿਨ ਇਸ਼ਾਂਤ ਨੂੰ ਸਾਰਾ ਭਾਰਤ ਇੱਕੋ ਗੱਲ ਕਹਿ ਰਿਹਾ ਹੈ - ਹੈਪੀ ਬਰਥਡੇਅ ਇਸ਼ਾਂਤ।

8

  • ਹੋਮ
  • Photos
  • ਖ਼ਬਰਾਂ
  • ਜਨਮਦਿਨ ਮੁਬਾਰਕ ਇਸ਼ਾਂਤ
About us | Advertisement| Privacy policy
© Copyright@2026.ABP Network Private Limited. All rights reserved.