45 ਦੀ ਹੋਈ ਯਮੀ-ਮੰਮੀ ਮਲਾਇਕਾ, ਅਜੇ ਵੀ ਮੁਟਿਆਰਾਂ ਨੂੰ ਦਿੰਦੀ ਮਾਤ

ਇਸ ਤੋਂ ਬਾਅਦ ਮਲਾਇਕਾ ਨੇ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ ਤੇ ਕਾਫੀ ਨਾਂ ਕਮਾਇਆ। ਇਸ ਸਮੇਂ ਉਸ ਦੀ ਮੁਲਾਕਾਤ ਅਰਬਾਜ਼ ਖ਼ਾਨ ਨਾਲ ਹੋਈ। ਇਸ ਤੋਂ ਬਾਅਦ ਦੋਨਾਂ ਨੂੰ ਪਹਿਲੀ ਨਜ਼ਰੇ ਪਿਆਰ ਹੋ ਗਿਆ।
ਬਾਲੀਵੁੱਡ ‘ਚ ਇਸ ਪੜਾਅ ‘ਤੇ ਆਉਣ ਤੋਂ ਬਾਅਦ ਵੀ ਮਲਾਇਕਾ ਨੇ ਖੁਦ ਨੂੰ ਇੱਕਦਮ ਫਿੱਟ ਰੱਖਿਆ ਹੋਇਆ ਹੈ। ਇਸ ਦਾ ਕਾਰਨ ਹੈ ਉਸ ਦਾ ਹਰ ਰੋਜ਼ ਯੋਗਾ ਤੇ ਵਰਕਆਉਟ। ਮਲਾਇਕਾ ਆਪਣੇ ਵਰਕਆਉਟ ਰੂਟੀਨ ਨੂੰ ਕਦੇ ਮਿਸ ਨਹੀਂ ਕਰਦੀ।
ਮਲਾਇਕਾ ਬਾਲੀਵੁੱਡ ਦੇ ਕਿਸੇ ਇਵੈਂਟ ‘ਤੇ ਹੋਵੇ ਜਾਂ ਕਿਸੇ ਰਿਐਲਟੀ ਸ਼ੋਅ ‘ਚ ਕੰਮ ਕਰੇ, ਉਸ ਨੂੰ ਕਿਹੜੀ ਡ੍ਰੈੱਸ ਕੈਰੀ ਕਰਨੀ ਹੈ, ਇਸ ਦਾ ਅੰਦਾਜ਼ਾ ਮਲਾਇਕਾ ਨੂੰ ਚੰਗੀ ਤਰ੍ਹਾਂ ਪਤਾ ਹੈ। ਇਸ ਲਈ ਮਲਾਇਕਾ ਜਿੱਥੇ ਵੀ ਜਾਂਦੀ ਹੈ, ਸੁਰਖੀਆਂ ‘ਚ ਛਾ ਜਾਂਦੀ ਹੈ।
ਮਲਾਇਕਾ ਅਜੇ ਵੀ ਟੀਵੀ ਦੀ ਦੁਨੀਆ ‘ਚ ਐਕਟਿਵ ਹੈ। ਹਾਲ ਹੀ ‘ਚ ਉਸ ਨੇ ‘ਇੰਡੀਆਜ਼ ਨੈਕਸਟ ਟੌਪ ਮਾਡਲ’ ‘ਚ ਜੱਜ ਦੀ ਭੂਮਿਕਾ ਕੀਤੀ ਸੀ। ਹੁਣ ਉਹ ‘ਇੰਡੀਆ ਗੋਟ ਟੈਲੇਂਟ’ ‘ਚ ਜੱਜ ਦੇ ਤੌਰ ‘ਤੇ ਨਜ਼ਰ ਆ ਰਹੀ ਹੈ।
ਅਰਬਾਜ਼-ਮਲਾਇਕਾ ਦੀ ਦੋਸਤੀ ਜਲਦੀ ਹੀ ਪਿਆਰ ‘ਚ ਬਦਲ ਗਈ। ਦੋਵਾਂ ਨੇ ਇੱਕ-ਦੂਜੇ ਨੂੰ 5 ਸਾਲ ਡੇਟ ਕੀਤਾ ਤੇ ਬਾਅਦ ‘ਚ ਮਲਾਇਕਾ ਨੇ ਅਰਬਾਜ਼ ਨੂੰ ਪ੍ਰਪੋਜ਼ ਕੀਤਾ। ਦੋਨਾਂ ਦਾ ਵਿਆਹ ਵੀ ਜ਼ਿਆਦਾ ਸਮੇਂ ਟਿਕ ਨਹੀਂ ਸਕਿਆ। ਕੁਝ ਸਮਾਂ ਪਹਿਲਾਂ ਹੀ ਦੋਨੋਂ ਤਲਾਕ ਲੈ ਚੁੱਕੇ ਹਨ।
ਮਲਾਇਕਾ ‘ਲਵ ਲਾਈਨ’ ਤੇ ‘ਸਟਾਈਲ ਚੈੱਕ’ ਪ੍ਰੋਗ੍ਰਾਮ ਨਾਲ ਫੇਮਸ ਹੋਈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਆਜਾ ਮੇਰੀ ਜਾਨ’ ਫ਼ਿਲਮ ਤੋਂ ਕੀਤੀ ਸੀ।
ਬਾਲੀਵੁੱਡ ‘ਚ ਆਪਣੇ ਆਈਟਮ ਸੌਂਗਸ ਕਰਕੇ ਫੇਮਸ ਐਕਟਰਸ ਮਲਾਇਕਾ ਅਰੋੜਾ ਅੱਜ ਆਪਣਾ 45ਵਾਂ ਜਨਮ ਦਿਨ ਮਨਾ ਰਹੀ ਹੈ। ਮਲਾਇਕਾ ਅੱਜ ਵੀ ਆਪਣੇ ਸਟਾਇਲ ਤੇ ਫਿੱਟਨੈੱਸ ਕਰਕੇ ਫੈਨਸ ‘ਚ ਛਾਈ ਰਹਿੰਦੀ ਹੈ। ਉਸ ਦਾ ਜਨਮ 23 ਅਕਤੂਬਰ 1973 ‘ਚ ਹੋਇਆ।
ਮਲਾਇਕਾ ਨੇ ਜੀ.ਕਿਊ ਮੈਗਜ਼ੀਨ ਲਈ ਹੁਣ ਤਕ ਦਾ ਸਭ ਤੋਂ ਬੋਲਡ ਫੋਟੋਸ਼ੂਟ ਕਰਵਾਇਆ ਸੀ। ਮਲਾਇਕਾ ਦੀਆਂ ਇਸ ਫੋਟੋਸ਼ੂਟ ਦੀ ਤਸਵੀਰਾਂ ਨੂੰ ਦੇਖ ਕੇ ਫੈਨਸ ਕਾਫੀ ਹੈਰਾਨ ਹੋ ਗਏ ਸੀ। ਇਸ ਦੀਆਂ ਤਸਵੀਰਾਂ ਅਜੇ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹਨ।