ਮੋਗਾ ਦੀ ਹਰਮਨ ਨੇ ਕਰਵਾਈ 'ਬੱਲੇ ਬੱਲੇ'
ਪੰਜਾਬ ਦੀ ਕੁੜੀ ਨੇ ਇਤਿਹਾਸ ਰਚ ਦਿੱਤਾ ਹੈ। ਮੋਗਾ ਜ਼ਿਲਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਭੁੱਲਰ ਵਿਦੇਸ਼ੀ ਟੀ-20 ਫ੍ਰੈਚਾਇਜ਼ੀ ਨਾਲ ਜੁੜਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਪੰਜਾਬ ਦੀ ਕੁੜੀ ਨੇ ਇਤਿਹਾਸ ਰਚ ਦਿੱਤਾ ਹੈ। ਮੋਗਾ ਜ਼ਿਲਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਭੁੱਲਰ ਵਿਦੇਸ਼ੀ ਟੀ-20 ਫ੍ਰੈਚਾਇਜ਼ੀ ਨਾਲ ਜੁੜਨ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਬੀ. ਸੀ. ਸੀ. ਆਈ ਨੇ ਇਸੀ ਮਹੀਨੇ ਮਹਿਲਾ ਕ੍ਰਿਕਟਰਾਂ ਨੂੰ ਵਿਦੇਸ਼ੀ ਲੀਗ 'ਚ ਖੇਡਣ ਦੀ ਆਗਿਆ ਦਿੱਤੀ ਸੀ। ਇਸ ਤੋਂ ਬਾਅਦ ਵਿਦੇਸ਼ੀ ਟੀਮ ਨਾਲ ਇਕਰਾਰ ਕਰਨ ਵਾਲੀ ਹਰਮਨਪ੍ਰੀਤ ਕੌਰ ਭੁੱਲਰ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਹਰਮਨਪ੍ਰੀਤ ਕੌਰ ਭੁੱਲਰ ਨੂੰ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ਵਿੱਚ ਮੁਹਾਰਤ ਹਾਸਲ ਹੈ।
ਹਰਮਨਪ੍ਰੀਤ ਭੁੱਲਰ ਨੇ ਮਹਿਲਾ ਬਿਗ ਬੈਸ਼ ਲੀਗ ਚੈਂਪੀਅਨ ਸਿਡਨੀ ਥੰਡਰ ਵਲੋਂ ਆਸਟ੍ਰੇਲੀਆਈ ਟੀ-20 ਲੀਗ ਦੇ ਦੂਜੇ ਗੇੜ 'ਚ ਖੇਡਣ ਲਈ ਕਰਾਰ ਕੀਤਾ ਹੈ।
ਮੋਗਾ ਦੇ ਸਧਾਰਨ ਪਰਿਵਾਰ ਨਾਲ ਸਬੰਧਿਤ ਹੈ ਹਰਮਨਪ੍ਰੀਤ ਕੌਰ ਭੁੱਲ਼ਰ।
ਹਰਮਨ ਹੁਣ ਤੱਕ ਭਾਰਤ ਵੱਲੋਂ ਦੋ ਟੈਸਟ ਅਤੇ ਕਈ ਕੌਮਾਂਤਰੀ ਮੈਚ ਖੇਡ ਚੁੱਕੀ ਹੈ।