✕
  • ਹੋਮ

ਤਸਵੀਰਾਂ, ਜੋ ਤੁਹਾਡੇ ਅੰਦਰ ਭਰ ਦੇਣਗੀਆਂ ਜ਼ਿੰਦਗੀ ਜਿਉਣ ਦਾ ਜਜ਼ਬਾ

ਏਬੀਪੀ ਸਾਂਝਾ   |  28 Jul 2017 07:36 PM (IST)
ਤਸਵੀਰਾਂ, ਜੋ ਤੁਹਾਡੇ ਅੰਦਰ ਭਰ ਦੇਣਗੀਆਂ ਜ਼ਿੰਦਗੀ ਜਿਉਣ ਦਾ ਜਜ਼ਬਾ
1

ਕਿਉਂ ਤੁਹਾਨੂੰ ਪੜ੍ਹ ਕੇ ਨਹੀਂ ਲੱਗਦਾ ਕਿ ਜ਼ਿੰਦਗੀ 'ਚ ਕੋਈ ਅਜਿਹੀ ਪ੍ਰੇਸ਼ਾਨੀ ਨਹੀਂ ਹੁੰਦੀ ਜੋ ਇਸ ਨੂੰ ਬਦਲ ਦਵੇ। ਬਲਕਿ ਤੁਸੀਂ ਹਰ ਪ੍ਰੇਸ਼ਾਨੀ ਦਾ ਰੁਖ ਮੋੜ ਕੇ ਉਸ ਵਿੱਚੋਂ ਆਪਣੇ ਲਈ ਰਾਸਤਾ ਕੱਢ ਸਕਦੇ ਹੋ।

2

ਉਹ ਆਪਣੇ ਪੈਰਾਂ ਨਾਲ ਸਿਗਰਟ ਵੀ ਪੀ ਲੈਂਦੇ ਹਨ।

3

ਮਦਨ ਲਾਲ ਨੇ ਨਾ ਸਿਰਫ਼ ਆਪਣੇ ਕੰਮਕਾਜੀ ਜੀਵਨ ਬਲਕਿ ਰੋਜ਼ਮਰਾ ਦੀ ਜ਼ਿੰਦਗੀ ਲਈ ਵੀ ਆਪਣੇ ਪੈਰਾਂ ਨੂੰ ਹੀ ਆਪਣਾ ਹੱਥ ਬਣਾ ਲਿਆ ਹੈ। ਉਹ ਖਾਣੇ ਤੱਕ ਲਈ ਇਸ ਦਾ ਇਸਤੇਮਾਲ ਕਰਦੇ ਹਨ।

4

ਹੁਣ ਹਾਲਾਤ ਇਹ ਹਨ ਕਿ ਮੋਹਨ ਪਿੰਡ ਦੇ ਪੰਜ ਤੋਂ ਸੱਤ ਬੱਚਿਆਂ ਨੂੰ ਸਿਲਾਈ ਦੀ ਟ੍ਰੇਨਿੰਗ ਦੇ ਰਹੇ ਹਨ।

5

ਉਨ੍ਹਾਂ ਨੂੰ ਇਲਾਕੇ 'ਚ ਸਿਲਾਈ ਦੇ ਲਈ ਜਾਣਿਆ ਜਾਂਦਾ ਹੈ। ਉਹ ਦੱਸਦੇ ਹਨ ਕਿ ਸ਼ੁਰੂ 'ਚ ਤਾਂ ਲੋਕ ਉਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਰਹੇ, ਪਰ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਮਦਨਲਾਲ ਇੱਕ ਚੰਗੇ ਦਰਜੀ ਹਨ।

6

ਦਰਅਸਲ ਇਹ ਤਸਵੀਰਾਂ ਹਰਿਆਣਾ ਦੇ ਫਤਿਹਾਬਾਦ ਦੀਆਂ ਹਨ। ਇਨ੍ਹਾਂ 'ਚ ਤੁਸੀਂ ਮਦਨਲਾਲ ਨੂੰ ਦੇਖ ਸਕਦੇ ਹੋ। ਜਨਮ ਤੋਂ ਹੀ ਮਦਨ ਲਾਲ ਦੇ ਦੋਨੋਂ ਹੱਥ ਨਹੀਂ ਹਨ ਪਰ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ। ਇੱਥੋਂ ਤੱਕ ਕਿ ਉਸ ਨੇ ਹੱਥ ਦੀ ਬਜਾਏ ਪੈਰਾਂ ਨਾਲ ਅਸਾਨੀ ਤੋਂ ਹੋ ਜਾਣ ਵਾਲਾ ਕੋਈ ਕੰਮ ਨਾ ਚੁਣਨ ਦੀ ਥਾਂ ਦਰਜੀ ਦਾ ਕੰਮ ਚੁਣਿਆ ਤੇ ਪੈਰਾਂ ਨੂੰ ਆਪਣੇ ਹੱਥਾਂ ਦੀ ਤਰ੍ਹਾਂ ਇਸਤੇਮਾਲ ਕੀਤਾ।

7

ਅਸੀਂ ਅਕਸਰ ਆਪਣੀ ਜ਼ਿੰਦਗੀ 'ਚ ਛੋਟੀਆਂ ਵੱਡੀਆਂ ਪ੍ਰੇਸ਼ਾਨੀਆਂ ਤੋਂ ਨਿਰਾਸ਼ ਹੋ ਜਾਂਦੇ ਹਾਂ। ਕਈ ਵਾਰ ਤਾਂ ਸਰਦੀ ਬੁਖਾਰ ਜਿਹੀਆਂ ਮਾਮੂਲੀ ਬੀਮਾਰੀਆਂ ਵੀ ਸਾਨੂੰ ਇੰਨਾ ਦੁਖੀ ਕਰ ਜਾਂਦੀਆਂ ਹਨ ਕਿ ਅਸੀਂ ਬੇਹੱਦ ਟੁੱਟ ਜਾਂਦੇ ਹਾਂ। ਅਜਿਹੇ ਸਮੇਂ ਅਸੀਂ ਸਭ ਕੰਮ ਛੱਡ ਕੇ ਬਹਿ ਜਾਂਦੇ ਹਾਂ, ਪਰ ਇਹ ਤਸਵੀਰਾਂ ਦੇਖ ਤੁਹਾਨੂੰ ਜ਼ਿੰਦਗੀ ਦਾ ਵੱਡਾ ਸਬਕ ਮਿਲੇਗਾ।

  • ਹੋਮ
  • Photos
  • ਖ਼ਬਰਾਂ
  • ਤਸਵੀਰਾਂ, ਜੋ ਤੁਹਾਡੇ ਅੰਦਰ ਭਰ ਦੇਣਗੀਆਂ ਜ਼ਿੰਦਗੀ ਜਿਉਣ ਦਾ ਜਜ਼ਬਾ
About us | Advertisement| Privacy policy
© Copyright@2026.ABP Network Private Limited. All rights reserved.