ਹਰਿਆਣਾ ਸਕੱਤਰੇਤ 'ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਏਬੀਪੀ ਸਾਂਝਾ | 15 Feb 2018 12:38 PM (IST)
1
ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਅੱਗ ਸਿਰਫ਼ ਕੰਟੀਨ ਵਿੱਚ ਲੱਗੀ ਹੋਣ ਕਾਰਨ ਸਕੱਤਰੇਤ ਦੀ ਰਿਕਾਰਡ ਦੀ ਵੀ ਬੱਚਤ ਹੈ।
2
3
ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
4
ਚੰਡੀਗੜ੍ਹ : ਅੱਜ ਸਵੇਰੇ ਹਰਿਆਣਾ ਸਕੱਤਰੇਤ ਦਫ਼ਤਰ ਵਿੱਚ ਸੁਰੱਖਿਆ ਬਲਾਂ ਦੀ ਕੰਟੀਨ ਵਿੱਚ ਅੱਗ ਲੱਗੀ ਹੈ। ਜਿਸ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।
5
6
ਦੱਸਿਆ ਜਾ ਰਿਹਾ ਹੈ ਕਿ ਸਕੱਤਰੇਤ ਦੀ ਦਫ਼ਤਰ ਸਵੇਰੇ ਨੌਂ ਵਜੇ ਖੁੱਲ ਦਾ ਹੈ ਉਸੇ ਵੇਲੇ ਹੀ ਇਹ ਅੱਗ ਲੱਗੀ ਹੈ। ਅੱਗ ਵਿੱਚ ਕੰਟੀਨ ਦੇ ਸਮਾਨ ਦਾ ਹੀ ਨੁਕਸਾਨ ਹੋਇਆ ਹੈ।
7
ਇਸ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਫਾਇਰ ਕਰਮਚਾਰੀਆਂ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ।
= 7">