ਜਾਣੋ ਚੋਕਰ ਵਾਲਾ ਆਟਾ ਖਾਣ ਦੇ ਫਾਇਦੇ..
ਜੇਕਰ ਰੋਜ਼ ਆਟਾ ਛਾਣਨ ਤੋਂ ਪਹਿਲਾਂ ਉਸ ਵਿੱਚੋਂ ਚੋਕਰ ਕੱਢ ਦਿੱਤਾ ਜਾਵੇ ਤਾਂ ਆਟਾ ਸਿਹਤ ਲਈ ਖ਼ਤਰਾ ਬਣ ਸਕਦਾ ਹੈ। ਦਰਅਸਲ ਆਟੇ ਵਿੱਚ ਮੌਜੂਦ ਚੋਕਰ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਜਦਕਿ ਬਾਜ਼ਾਰ ਦੇ ਆਟੇ ਵਿੱਚ ਮੈਦੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਕਬਜ਼ ਹੋ ਸਕਦੀ ਹੈ।
ਚੋਕਰ ਯੁਕਤ ਆਟੇ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਤੁਹਾਨੂੰ ਕਿਡਨੀ ਵਿੱਚ ਸਟੋਨ ਦੀ ਬਿਮਾਰੀ ਕਦੇ ਹੋ ਹੀ ਨਹੀਂ ਸਕਦੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੋਕਰ ਵਾਲਾ ਆਟਾ ਖਾਣ ਨਾਲ ਪੇਟ ਦਾ ਕੈਂਸਰ ਵੀ ਠੀਕ ਹੁੰਦਾ ਹੈ। ਚੋਕਰ ਵਾਲਾ ਆਟਾ ਖਾਣ ਨਾਲ ਹਾਰਟ-ਅਟੈਕ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਇਸ ਵਿੱਚ ਅਨਸੈਚੂਰੇਟਿਡ ਫੈਟੀ ਐਸਿਡ ਹੋਣ ਦੀ ਵਜ੍ਹਾ ਕਰਕੇ ਇਹ ਦਿਲ ਲਈ ਚੰਗਾ ਹੁੰਦਾ ਹੈ।
ਜੇਕਰ ਤੁਸੀਂ ਅਨੀਮੀਆ ਜਾਂ ਖ਼ੂਨ ਦੀ ਕਮੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਹਾਨੂੰ ਚੋਕਰ ਵਾਲਾ ਆਟਾ ਖਾਣਾ ਚਾਹੀਦਾ। ਇਸ ਵਿੱਚ ਆਇਰਨ ਪਰਚੂਰ ਮਾਤਰਾ ਵਿੱਚ ਹੋਣ ਦਾ ਕਾਰਨ ਇਹ ਅਨੀਮੀਆ ਦੀ ਬਿਮਾਰੀ ਵਿੱਚ ਫ਼ਾਇਦੇਮੰਦ ਹੈ।
ਜੇਕਰ ਤੁਹਾਨੂੰ ਮੋਟਾਪੇ ਦੀ ਸਮੱਸਿਆ ਹੈ ਤੇ ਤਰ੍ਹਾਂ-ਤਰ੍ਹਾਂ ਦੇ ਤਰੀਕੇ ਨਾਲ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਚੋਕਰ ਯੁਕਤ ਆਟਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਰਹੇਗਾ।