ਬੇਸ਼ੱਕ ਨਾਂ ਖਤਰਨਾਕ ਪਰ ਡ੍ਰੈਗਨ ਫਰੂਟ ਦੇ ਬੇਹੱਦ ਫਾਇਦੇ

ਫੋਟੋ: ਇੰਸਟਾਗ੍ਰਾਮ ਤੇ ਗੂਗਲ
ਇਹ ਚਮੜੀ ਨੂੰ ਤਰੋਤਾਜ਼ਾ ਰੱਖਣ ਚ ਵੀ ਸਹਾਈ ਹੁੰਦਾ ਹੈ।
ਇਹ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਸਰੀਰ ਚ ਬਲੱਡ ਸਰਕੂਲੇਸ਼ਨ ਨੂੰ ਵੀ ਸਹੀ ਰੱਖਦਾ ਹੈ।
ਵਿਟਾਮਿਨਜ਼ ਦਾ ਖਜ਼ਾਨਾ ਇਹ ਫਲ ਐਂਟੀਆਕਸੀਡੈਂਟਸ ਨਾਲ ਵੀ ਭਰਪੂਰ ਹੁੰਦਾ ਹੈ।
ਫਾਈਬਰ ਭਰਪੂਰ ਖ਼ੁਰਾਕ ਲੈਣ ਵਾਲਿਆਂ ਲਈ ਵੀ ਇਹ ਫਲ ਕਾਫ਼ੀ ਲਾਹੇਵੰਦ ਹੈ।
ਜੋ ਲੋਕ ਵਜ਼ਨ ਘੱਟ ਕਰਨਾ ਚਾਹੁੰਦੇ ਹਨ ਜਾਂ ਘੱਟ ਕੈਲੋਸਟਰੋਲ ਵਾਲੀ ਖ਼ੁਰਾਕ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਬਹੁਤ ਫਾਇਦੇਮੰਦ ਹੈ।
ਛਿਲ ਕੇ ਖਾਧਾ ਜਾਣ ਵਾਲਾ ਇਹ ਫਲ ਨਿਊਟ੍ਰੀਸ਼ਨਜ਼ ਦਾ ਖਜ਼ਾਨਾ ਹੈ। ਇਸ ਫਲ 'ਚ ਘੱਟ ਕੈਲਰੀਜ਼ ਤੇ ਕੈਲੋਸਟਰੋਲ ਦੀ ਮਾਤਰਾ ਜ਼ੀਰੋ ਦੇ ਬਰਾਬਰ ਹੁੰਦੀ ਹੈ।
ਚਮਕੀਲੇ ਗੁਲਾਬੀ ਰੰਗ ਦਾ ਇਹ ਫਲ ਕੈਕਟਸ ਫੈਮਿਲੀ 'ਚੋਂ ਹੈ। ਸਾਊਥ ਈਸਟ ਏਸ਼ੀਆ 'ਚ ਇਹ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਫਲ ਜਦੋਂ ਤਾਜ਼ਾ ਹੋਵੇ ਉਦੋਂ ਹੀ ਖਾਣ 'ਚ ਜ਼ਿਆਦਾ ਮਜ਼ੇਦਾਰ ਹੈ।
ਕੁਝ ਫਲਾਂ ਦੇ ਨਾਂ ਭਾਵੇਂ ਅਜੀਬੋ-ਗਰੀਬ ਹਨ ਪਰ ਉਨ੍ਹਾਂ ਨੂੰ ਖਾਣ ਦੇ ਬਹੁਤ ਫਾਇਦੇ ਹਨ। ਹੋ ਸਕਦਾ ਹੈ ਕਿ ਇਹ ਫਲ ਦੇਖਣ 'ਚ ਤਹਾਨੂੰ ਚੰਗੇ ਨਾ ਲੱਗਣ ਪਰ ਖਾਣ 'ਚ ਨਾ ਸਿਰਫ਼ ਇਹ ਸਵਾਦ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਜਿਵੇਂ ਕਿ ਡ੍ਰੈਗਨ ਫਲ ਯਾਨੀ ਪਿਟਾਇਆ ਫਲ।