ਲੋਹੜੀ ਦੀ ਰਾਤ ਤੋਂ ਪਹਿਲਾਂ ਪਹਾੜਾਂ 'ਤੇ ਭਾਰੀ ਬਰਫ਼ਬਾਰੀ ਤੇ ਮੈਦਾਨਾਂ 'ਚ ਹਲਕੀ ਬਾਰਿਸ਼ ਕਾਰਨ ਠੰਢ ਵਧੀ
ਲੋਹੜੀ ਦੇ ਤਿਓਹਾਰ ਤੋਂ ਪਹਿਲਾਂ ਰਾਤ ਨੂੰ ਪਏ ਮੀਂਹ ਨੇ ਠੰਢ ਵਧਾ ਦਿੱਤੀ ਹੈ।
ਏਬੀਪੀ ਸਾਂਝਾ ਵੱਲੋਂ ਵੀ ਤੁਹਾਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ।
ਵਿਭਾਗ ਨੇ ਆਉਂਦੇ ਦਿਨ ਮੈਦਾਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਬਾਰਿਸ਼ ਮਗਰੋਂ ਮੌਸਮ ਸਾਫ਼ ਹੈ ਪਰ ਠੰਢ ਵਧਣ ਕਾਰਨ ਲੋਕਾਂ ਨੂੰ ਲੋਹੜੀ ਮੌਕੇ ਧੂਈਂ ਬਾਲਣ ਤੇ ਜੁੜ ਕੇ ਬੈਠਣ ਵਿੱਚ ਕਾਫੀ ਆਨੰਦ ਆਉਣ ਵਾਲਾ ਹੈ।
ਹਾਲਾਂਕਿ, ਦਿਨ ਚੜ੍ਹਦਿਆਂ ਹੀ ਮੌਸਮ ਸਾਫ ਹੋ ਗਿਆ ਹੈ, ਪਰ ਰਸਤਿਆਂ 'ਤੇ ਬਰਫ਼ ਪਿਘਲਣ ਕਾਰਨ ਤਿਲ੍ਹਕਣ ਖਾਸੀ ਹੋ ਗਈ ਹੈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਉੱਧਰ, ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਬੀਤੀ ਰਾਤ ਹਲਕੀ ਬਾਰਿਸ਼ ਹੋਈ।
ਰਾਤ ਦੀ ਬਰਫ਼ਬਾਰੀ ਕਾਰਨ ਤਾਪਮਾਨ ਮਨਫ਼ੀ ਤੋਂ ਵੀ ਹੇਠਾਂ ਚਲਾ ਗਿਆ ਹੈ।
ਇਸ ਕਾਰਨ ਕੁਫਰੀ, ਨਾਰਕੰਡਾ, ਖੜ੍ਹਾ ਪੱਥਰ ਤੇ ਸ਼ਿਮਲਾ ਦੇ ਉੱਪਰਲੇ ਇਲਾਕਿਆਂ ਦੇ ਸੜਕੀ ਮਾਰਗ ਠੱਪ ਹੋ ਗਏ ਹਨ।
ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸੈਲਾਨੀ ਸਥਾਨ ਸ਼ਿਮਲਾ ਤੇ ਮਨਾਲੀ ਵਿੱਚ ਵੀ ਬੀਤੀ ਰਾਤ ਭਾਰੀ ਬਰਫ਼ਬਾਰੀ ਹੋਈ।
ਚੰਡੀਗੜ੍ਹ: ਪਹਾੜਾਂ 'ਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ।