✕
  • ਹੋਮ

ਹੁਣ ਸ਼ਿਮਲਾ ਚੰਡੀਗੜ੍ਹ ਤੋਂ 20 ਮਿੰਟ ਦੂਰ

ਏਬੀਪੀ ਸਾਂਝਾ   |  04 Jun 2018 06:17 PM (IST)
ਹੁਣ ਸ਼ਿਮਲਾ ਚੰਡੀਗੜ੍ਹ ਤੋਂ 20 ਮਿੰਟ ਦੂਰ
1

ਜੇਕਰ ਇਹ ਪ੍ਰਯੋਗ ਸਫਲ ਸਿੱਧ ਹੋਵੇਗਾ ਤਾਂ ਇਸ ਸੇਵਾ ਨੂੰ ਨਿਯਮਿਤ ਰੂਪ 'ਚ ਚਾਲੂ ਕੀਤਾ ਜਾਵੇਗਾ।

2

ਜ਼ਿਕਰਯੋਗ ਹੈ ਕਿ ਸ਼ਿਮਲਾ ਦੇ ਜੁੱਬੜਹੱਟੀ ਹਵਾਈ ਅੱਡੇ ਤੋਂ 18 ਸੀਟਾਂ ਵਾਲਾ ਹੈਲੀਕਾਪਟਰ ਸਵੇਰੇ 8 ਵਜੇ ਚੰਡੀਗੜ੍ਹ ਲਈ ਉਡਾਣ ਭਰੇਗਾ ਜਦਕਿ ਚੰਡੀਗੜ੍ਹ ਤੋਂ ਸ਼ਿਮਲਾ ਲਈ ਸਵੇਰੇ 9 ਵਜੇ ਹੈਲੀਕਾਪਟਰ ਰਵਾਨਾ ਹੋਵੇਗਾ।

3

ਇਸਦੇ ਨਾਲ ਸੈਲਾਨੀਆਂ ਦੇ ਸਮੇਂ 'ਚ ਕਾਫੀ ਬੱਚਤ ਹੋਵੇਗੀ।

4

ਦੱਸ ਦਈਏ ਕਿ ਸ਼ਿਮਲਾ ਤੋਂ ਜੁੱਬੜਹੱਟੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ ਲੈ ਕੇ ਜਾਣ ਲਈ ਸੂਬਾ ਸੈਰ-ਸਪਾਟਾ ਵਿਕਾਸ ਨਿਗਮ ਦੀ ਬੱਸ ਉਪਲੱਬਧ ਹੋਵੇਗੀ ਜਿਸਦਾ ਵੱਖਰੇ ਤੌਰ 'ਤੇ 200 ਰੁਪਇਆ ਪ੍ਰਤੀ ਯਾਤਰੀ ਕਿਰਾਇਆ ਹੋਵੇਗਾ।

5

ਹੈਲੀ ਟੈਕਸੀ 'ਤੇ 3000 ਰੁਪਏ 'ਚ ਯਾਤਰੀ ਸਿਰਫ਼ 20 ਮਿੰਟ 'ਚ ਹੀ ਚੰਡੀਗੜ੍ਹ ਤੋਂ ਸ਼ਿਮਲਾ ਤੱਕ ਦਾ ਸਫ਼ਰ ਤਹਿ ਕਰ ਸਕਣਗੇ।

6

ਹਫ਼ਤੇ 'ਚ ਦੋ ਦਿਨ ਸ਼ੁੱਕਰਵਾਰ ਤੇ ਸੋਮਵਾਰ ਨੂੰ ਇਹ ਸੇਵਾ ਉਪਲੱਬਧ ਹੋਵੇਗੀ।

7

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ-ਮੰਤਰੀ ਜੈ ਰਾਮ ਠਾਕੁਰ ਨੇ ਦੱਸਿਆ ਕਿ ਸੂਬੇ 'ਚ ਪਹਿਲੇ ਗੇੜ 'ਚ ਸ਼ੁਰੂ ਕੀਤੀ ਜਾਣ ਵਾਲੀ ਇਸ ਹੈਲੀ ਟੈਕਸੀ ਲਈ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਵੇਗੀ।

8

ਸ਼ਿਮਲਾ: ਸੈਲਾਨੀਆਂ ਦੀ ਸਹੂਲਤ ਲਈ ਚੰਡੀਗੜ੍ਹ ਤੋਂ ਸ਼ਿਮਲਾ ਲਈ ਹਵਾਈ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ।

9

ਇਸ ਨੂੰ ਹੈਲੀ ਟੈਕਸੀ ਦਾ ਨਾਂ ਦਿੱਤਾ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਹੁਣ ਸ਼ਿਮਲਾ ਚੰਡੀਗੜ੍ਹ ਤੋਂ 20 ਮਿੰਟ ਦੂਰ
About us | Advertisement| Privacy policy
© Copyright@2026.ABP Network Private Limited. All rights reserved.